ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਜਦੋਂ ਇੱਕ ਸਿਰਫਿਰੇ ਨੇ ਨਾਬਾਲਿਗ ਲੜਕੀ ਨੂੰ ਰਾਤ ਵੇਲੇ ਉਸ ਦੇ ਵਾਲ ਫੜ ਕੇ ਅਤੇ ਦੂਜੇ ਹੱਥ ਵਿੱਚ ਤੇਜ਼ਧਾਰ ਹਥਿਆਰ ਨਾਲ ਸੜਕ ‘ਤੇ ਘਸੀਟਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਰਾਏਪੁਰ ਪੁਲਿਸ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਲੋਕਾਂ ‘ਚ ਪੁਲਿਸ ਦਾ ਡਰ ਇੰਨਾ ਘੱਟ ਕਿਵੇਂ ਹੋ ਗਿਆ ਹੈ ਕਿ ਅਪਰਾਧੀਆਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਹੈ।
ਦਰਅਸਲ ਇਹ ਵੀਡੀਓ ਰਾਏਪੁਰ ਦੇ ਗੁਡਿਆਰੀ ਇਲਾਕੇ ਦੀ ਹੈ। ਸ਼ਨੀਵਾਰ ਰਾਤ ਨੂੰ ਇਕ ਨੌਜਵਾਨ ਨਾਬਾਲਗ ਕੁੜੀ ਦੇ ਵਾਲ ਖਿੱਚਦਾ ਹੋਇਆ ਸੜਕ ਤੋਂ ਲੰਘ ਰਿਹਾ ਸੀ। ਕੁੜੀ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਦਿਖਾਈ ਦੇ ਰਹੇ ਸਨ ਅਤੇ ਸਿਰਫਿਰੇ ਦੇ ਹੱਥ ‘ਚ ਤੇਜ਼ਧਾਰ ਹਥਿਆਰ ਸੀ।
ਸ਼ਹਿਰ ਦੇ ਲੋਕ ਸਨਕੀ ਦੀ ਇਸ ਹਰਕਤ ਨੂੰ ਦੇਖ ਰਹੇ ਸਨ ਪਰ ਕੋਈ ਵੀ ਉਸ ਨੂੰ ਇੰਨਾ ਪਰੇਸ਼ਾਨ ਨਹੀਂ ਕਰ ਰਿਹਾ ਸੀ। ਕਿਉਂਕਿ ਲੋਕ ਡਰ ਰਹੇ ਸਨ ਕਿ ਮੁੰਡਾ ਕੁੜੀ ਜਾਂ ਉਸ ਨੂੰ ਛੁਡਾਉਣ ਵਾਲੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਵੀ ਪਾਗਲ ਨੇ ਨਾਬਾਲਗ ‘ਤੇ ਹਮਲਾ ਕੀਤਾ ਸੀ। ਇਸ ਕਾਰਨ ਨਾਬਾਲਗ ਜ਼ਖਮੀ ਹੋ ਗਈ ਪਰ ਫਿਰ ਵੀ ਇਹ ਪਾਗਲ ਉਸ ਦੇ ਵਾਲ ਖਿੱਚ ਕੇ ਸ਼ਹਿਰ ‘ਚ ਘੁੰਮਦਾ ਰਿਹਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੋਸ਼ੀ ਦੇ ਘਰ ਪਹੁੰਚੀ। ਪਾਗਲ ਓਮਕਾਰ ਤਿਵਾਰੀ ਨੇ ਘਰ ‘ਚ ਵੀ ਹੰਗਾਮਾ ਮਚਾ ਦਿੱਤਾ। ਪੁਲਿਸ ਤੋਂ ਬਚਣ ਲਈ ਉਸ ਨੇ ਪੁਲਿਸ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਪਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਦਿੱਤਾ ਨਵਾਂ ਨਾਅਰਾ- ‘ਇੱਕ ਹੀ ਸਹੀ, 2 ਤੋਂ ਬਾਅਦ ਨਹੀਂ’
ਇਸ ਮਾਮਲੇ ‘ਚ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਰਾਤ ਨੂੰ ਹੀ ਓਂਕਾਰ ਤਿਵਾੜੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਅਤੇ ਜ਼ਖਮੀ ਬੇਟੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਅਤੇ ਓਂਕਾਰ ਤਿਵਾਰੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ। ਗੁਡਿਆਰੀ ਪੁਲਿਸ ਨੇ ਦੱਸਿਆ ਕਿ ਧਾਰਾ 307 ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ।
ਇਹ ਘਟਨਾ ਰਾਏਪੁਰ ਦੇ ਮਟਰਾਨੀ ਚੌਕ ਵਿੱਚ ਕਿਸ਼ਨਲਾਲ ਦੇ ਘਰ ਦੇ ਸਾਹਮਣੇ ਸੜਕ ਵਿੱਚ ਵਾਪਰੀ। ਇਸ ਮਾਮਲੇ ਵਿੱਚ ਲੋਚਨ ਚੌਹਾਨਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤਾ ਦੇ ਭਰਾ ਨੇ ਦੱਸਿਆ ਕਿ ਇੱਕ ਇਲਾਕੇ ਵਿੱਚ ਉਹ ਆਪਣੀ ਮਾਂ ਤੇ ਭੈਣ ਨਾਲ ਰਹਿੰਦਾ ਹੈ। ਉਸ ਦੀ ਭੈਣ ਲੌਕਡਾਊਨ ਦੌਰਾਨ ਲਗਭਗ 1 ਮਹੀਨੇ ਤਿਵਾੜੀ ਮਸਾਲਾ ਸੈਂਟਰ ਵਿੱਚ ਕੰਮ ਕਰਨ ਗਈ ਸੀ। ਸਕੂਲ ਖੁੱਲ੍ਹਣ ਤੋਂ ਬਾਅਦ ਉਸ ਨੇ ਕੰਮ ‘ਤੇ ਜਾਣਾ ਬੰਦ ਕਰ ਦਿੱਤਾ ਪਰ ਓਂਕਾਰ ਤਿਵਾੜੀ ਵਾਰ-ਵਾਰ ਉਸ ਨੂੰ ਕੰਮ ‘ਤੇ ਬੁਲਾਉਂਦਾ ਸੀ ਤੇ ਕਹਿੰਦਾ ਸੀ ਕਿ ਉਸ ਦੀ ਭੈਣ ਉਸ ਨੂੰ ਪਸੰਦ ਹੈ।
ਉਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਮਾਂ ਨੇ ਫੋਨ ਕਰਕੇ ਉਸ ਨੂੰ ਘਰ ਆਉਣ ਲਈ ਕਿਹਾ। ਜਦੋਂ ਉਹ ਘਰ ਪਹੁੰਚਿਆ ਤਾਂ ਜ਼ਖਮੀ ਭੈਣ ਨੂੰ ਮਾਂ ਨਾਲ ਇਲਾਜ ਲਈ ਹਸਪਤਾਲ ਲੈ ਗਿਆ। ਪੀੜਤਾ ਦੀ ਮਾਂ ਨੇ ਕਿਹਾ ਕਿ ਓਂਕਾਰ ਨੇ ਮੈਨੂੰ ਕਿਹਾ ਸੀ ਕਿ ਆਪਣੀ ਕੁੜੀ ਮੈਨੂੰ ਦੇ ਦਿਓ, ਮੈਂ ਪਤਨੀ ਬਣਾ ਕੇ ਰਖਾਂਗਾ। ਮੈਂ ਮਨ੍ਹਾ ਕਰ ਦਿੱਤਾ। ਮੈਂ ਕਿਹਾ ਕਿ ਮੇਰੀ ਕੁੜੀ ਛੋਟੀ ਹੈ। ਮੈਂ ਤੇਰੇ ਨਾਲ ਵਿਆਹ ਨਹੀਂ ਕਰਾਂਗੀ। ਇਸ ਲਈ ਅੱਜ ਉਸ ਨੇ ਇਹ ਹਰਕਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: