ਲੁਧਿਆਣਾ ਵਿਚ ਰਾਏਕੋਟ ਪਿੰਡ ਵਿਚ ਵਿਜੀਲੈਂਸਟੀਮ ਨੇ ਪਿੰਡ ਵਿਚ ਵਿਕਾਸ ਕੰਮਾਂ ਵਿਚ ਗੜਬੜੀ ਦੀ ਸ਼ਿਕਾਇਤ ‘ਤੇ ਛਾਪਾ ਮਾਰਿਆ। ਟੀਮ ਵਿਚ ਡੀਐੱਸਪੀ ਅਸ਼ਵਨੀ ਕੁਮਾਰ ਦੇ ਨਾਲ ਪੰਚਾਇਤ ਅਧਿਕਾਰੀ ਤੇ ਸਦਰ ਥਾਣੇ ਦੇ ਐੱਸਐੱਚਓ ਕਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਜੂਦ ਰਹੇ।
ਪਿੰਡ ਦੇ ਠਾਕੁਰ ਸਿੰਘ, ਮਹਿੰਦਰ ਸਿੰਘ, ਹਰਬੰਸ ਸਿੰਘ ਤੇ ਬਲਵਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਕੰਮਾਂ ਵਿਚ ਹੋਏ ਘਪਲਿਆਂ ਦੇ ਦੋਸ਼ ਲਗਾਏ ਸਨ। ਇਸਦੇ ਬਾਅਦ ਟੀਮ ਨੇ ਉਨ੍ਹਾਂ ਨੂੰ ਲੈ ਕੇ ਪਿੰਡ ਵਿਚ ਜਾਇਜ਼ਾ ਲਿਆ।
ਡੀਐੱਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਤੇ ਜਾਂਚ ਕੀਤੀ ਗਈ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਸ ਕਰਵਾਏ ਗਏ ਮਤਿਆਂ, ਰਿਕਾਰਡ ਤੇ ਸ਼ਿਕਾਇਤਕਰਤਾ ਦੇ ਸਬੂਤਾਂ ਨੂੰ ਚੈੱਕ ਕੀਤਾ ਜਾਵੇਗਾ।
ਸਰਪੰਚ ਚਰਨਜੀਤ ਕੌਰ ਤੇ ਉਸ ਦੇ ਪਤੀ ਅਮਰਜੀਤ ਸਿੰਘ ਵੱਲੋਂਦਿੱਤੀਆਂ ਸ਼ਿਕਾਇਤਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਪੰਚਾਇਤ ਵੱਲੋਂ ਸਹੀ ਤਰੀਕੇ ਨਾਲ ਪਿੰਡ ਵਿਚ ਵਿਕਾਸ ਕੰਮ ਕਰਵਾਏ ਗਏ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪੰਚਾਇਤ ਨੇ ਬਿਨਾਂ ਕੰਮ ਕਰਵਾਏ ਮੋਟੇ ਪੈਸੇ ਦਾ ਖਰਚ ਰਿਕਾਰਡ ਵਿਚ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਤੋਂ ਹਥਿਆਰ ਬਰਾਮਦ, ਚਾਲਕ, ਫਰਾਰ, ਇਕ ਗ੍ਰਿਫਤਾਰ
ਲੋਕਾਂ ਦਾ ਦੋਸ਼ ਹੈ ਕਿ ਇਸ ਸਬੰਧੀ ਪੰਚਾਇਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਜਦੋਂ ੋਈ ਸੁਣਵਾਈ ਨਹੀਂਕੀਤੀ ਗਈ ਤਾਂ ਹੁਣ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਤੇ ਮੰਤਰੀਆਂ ਨੂੰ ਕੀਤੀ ਗਈ। ਜਿਸਤੋਂ ਬਾਅਦ ਅੱਜ ਚੈਕਿੰਗ ਹੋਈ।
ਵੀਡੀਓ ਲਈ ਕਲਿੱਕ ਕਰੋ -: