ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ, ਸ਼੍ਰੀਨਗਰ, ਪੁੰਛ, ਕਿਸ਼ਵਤਾੜ, ਕਾਰਗਿਲ ਸਣੇ ਦੋਵੇਂ ਸੂਬਿਆਂ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਲੱਗੇ। ਇਕ ਘੰਟੇ ਅੰਦਰ ਚਾਰ ਵਾਰ ਧਰਤੀ ਕੰਬੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਪਹਿਲਾ ਝਟਕਾ ਦੁਪਹਿਰ 3:48 ‘ਤੇ, ਦੂਜਾ ਝਟਕਾ 3.57 ਮਿੰਟ ‘ ਆਏ ਭੂਚਾਲ ਤੇ ਤੀਜਾ ਝਟਕਾ 4.01 ਮਿੰਟ ‘ਤੇ ਤੇ ਚੌਥਾ ਝਟਕਾ 4.18 ਮਿੰਟ ‘ਤੇ ਲੱਗਾ। ਕੇਂਦਰ ਕਾਰਗਿਲ ‘ਚ 10 ਕਿਲੋਮੀਟਰ ਜ਼ਮੀਨਦੋਜ਼ ਸੀ। ਇਸ ਦੇ ਝਟਕੇ ਕਸ਼ਮੀਰ ਵਿੱਚ ਵੀ ਮਹਿਸੂਸ ਕੀਤੇ ਗਏ। ਲੱਦਾਖ ਵਿੱਚ ਸ਼ਾਮ 4:01 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਮਾਪੀ ਗਈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਸ਼ਾਮ 4.01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.8 ਮਾਪੀ ਗਈ। ਫਿਰ ਸ਼ਾਮ 4.18 ਵਜੇ ਕਿਸ਼ਤਵਾੜ ਵਿੱਚ ਇੱਕ ਹੋਰ ਭੂਚਾਲ ਆਇਆ। ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਾਪਤ
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਝਟਕੇ ਮਹਿਸੂਸ ਕੀਤੇ। ਪਹਿਲਾਂ ਦੇ ਮੁਕਾਬਲੇ ਦੂਜਾ ਝਟਕਾ ਘੱਟ ਤੇਜ਼ ਸੀ। ਕਈ ਥਾਵਾਂ ‘ਤੇ ਲੋਕ ਆਪਣੇ ਘਰਾਂਤੇ ਦਫਤਰਾਂ ਤੋਂ ਬਾਹਰ ਨਿਕਲ ਆਏ। ਕਈ ਲੋਕਾਂ ਨੇ ਤੁਰੰਤ ਆਪਣਿਆਂ ਨੂੰ ਫੋਨ ‘ਤੇ ਭੂਚਾਲ ਦੇ ਝਟਕੇ ਮਹਿਸੂਸ ਹੋਣਦੀ ਜਾਣਕਾਰੀ ਸਾਂਝੀ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।
ਵੀਡੀਓ ਲਈ ਕਲਿੱਕ ਕਰੋ : –