ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਸਟਾਗ੍ਰਾਮ ‘ਤੇ 1.2 ਮਿਲੀਅਨ ਫਾਲੋਅਰਜ਼ ਵਾਲੀ ਮਾਡਲ ਸੰਦੀਪਾ ਵਿਰਕ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਦੀਪਾ ‘ਤੇ ਦੋਸ਼ ਹੈ ਕਿ ਉਸ ਵੱਲੋਂ ਨਕਲੀ ਬਿਊਟੀ ਪ੍ਰੋਡਕਟਸ ਵੇਚੇ ਜਾਂਦੇ ਸਨ। 40 ਕਰੋੜ ਦੇ ਘਪਲੇ ਵਿਚ ਮਾਡਲ ਫਸੀ, ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੰਦੀਪਾ ਵੱਲੋਂ ਵੈੱਹਸਾਈਟ ‘ਤੇ ਨਕਲੀ ਤੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਵਾਲੇ ਬਿਊਟੀ ਪ੍ਰੋਡਕਟਸ ਵੇਚੇ ਜਾਂਦੇ ਸੀ ਤੇ ਕਰੋੜਾਂ ਰੁਪਏ ਕਮਾਏ ਜਾਂਦੇ ਸੀ। ਇਸੇ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ। ਰਿਲਾਇੰਸ ਕੈਪਟੀਲ ਦੇ ਸਾਬਕਾ ਡਾਇਰੈਕਟਰ ਨਾਲ ਸੰਦੀਪਾ ਗੈਰ-ਕਾਨੂੰਨੀ ਸੰਪਰਕ ਵਿਚ ਸੀ। ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਨੇ ਸੰਦੀਪਾ ਨੂੰ ਗ੍ਰਿਫਤਾਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਸੰਦੀਪਾ ਕਾਫੀ ਫੇਮਸ ਹੈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, PRTC, ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਹੜਤਾਲ ਦਾ ਐਲਾਨ
ਦੱਸ ਦੇਈਏ ਕਿ ਦਿੱਲੀ ਤੇ ਮੁੰਬਈ ਵਿਚ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਸਾਰੀ ਕਾਰਵਾਈ PMLA ਤਹਿਤ ਚੱਲ ਰਹੀ ਹੈ। ਸੰਦੀਪਾ ਤੇ ਉਸ ਦੇ ਸਾਥੀਆਂ ‘ਤੇ ਇਲਜ਼ਾਮ ਲੱਗੇ ਹਨ ਜਿਸ ਕਰਕੇ ਈਡੀ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਚੰਡੀਗੜ੍ਹ ਦੇ ਮੋਹਾਲੀ ਦੇ ਫੇਜ਼-8 ਥਾਣੇ ਵਿਚਦਰਜ FIR ਤੋਂ ਬਾਅਦ ਹੋਈ ਸੀ ਜਿਸ ਤਹਿਤ ਧਾਰਾ ਆਈਪੀਸੀ ਦੀ 406 ਤੇ 420 ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਨਕਲੀ ਪ੍ਰੋਡਕਟਸ ਵੇਚਣ ਦੇ ਇਲਜ਼ਾਮ ਲੱਗੇ ਸਨ। ਸੰਦੀਪਾ ਵੱਲੋਂ ਇਕ ਵੈੱਬਸਾਈਟ ਚਲਾਈ ਜਾਂਦੀ ਸੀ ਤੇ ਆਪਣੇ ਆਪ ਨੂੰ ਉਸ ਦਾ ਮਾਲਕ ਦੱਸਿਆ ਜਾਂਦਾ ਸੀ ਪਰ ਸੰਦੀਪਾ ਵੱਲੋਂ ਇਸ ਵੈੱਬਸਾਈਟ ‘ਤੇ ਨਕਲੀ ਪ੍ਰੋਡਕਟਸ ਵੇਚੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























