ਅਦਾਕਾਰਾ ਨੋਰਾ ਫਤੇਹੀ ਨੂੰ ਅੱਜ ਈਡੀ ਨੇ ਪੁੱਛਗਿੱਛ ਲਈ ਬੁਲਾਇਆ ਹੈ। ਸੁਕੇਸ਼ ਚੰਦਰਸ਼ੇਖਰ ਮਾਮਲੇ ‘ਚ ਨੋਰਾ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਸੁਕੇਸ਼ ਚੰਦਰਸ਼ੇਖਰ ‘ਤੇ 200 ਕਰੋੜ ਦੀ ਧੋਖਾਧੜੀ ਅਤੇ ਫਿਰੌਤੀ ਦਾ ਦੋਸ਼ ਹੈ। ਸੁਕੇਸ਼ ਨੇ ਨੋਰਾ ਫਤੇਹੀ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਸੀ।
ਡਾਊਨਲੋਡ- ਡੇਲੀ ਪੋਸਟ ਪੰਜਾਬੀ ਐਪ

ਨੋਰਾ ਅੱਜ ਪੁੱਛਗਿੱਛ ਲਈ ਨਵੀਂ ਦਿੱਲੀ ਸਥਿਤ ਈਡੀ ਦੇ ਦਫਤਰ ਪਹੁੰਚੀ ਹੈ। ਅੱਜ ਹੀ ਈਡੀ ਨੇ ਉਸ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਨੋਰਾ ਤੋਂ ਇਲਾਵਾ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੀ ਈਡੀ ਨੇ ਦੁਬਾਰਾ ਤਲਬ ਕੀਤਾ ਗਿਆ ਹੈ। ਉਸ ਨੂੰ ਕੱਲ੍ਹ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਐਮਟੀਐਨਐਲ ਦੇ ਈਡੀ ਦਫਤਰ ਵਿੱਚ ਬੁਲਾਇਆ ਗਿਆ ਹੈ। ਸੁਕੇਸ਼ ਨੇ ਜੇਲ੍ਹ ਦੇ ਅੰਦਰੋਂ ਸਾਜ਼ਿਸ਼ ਰਚ ਕੇ ਜੈਕਲੀਨ ਨੂੰ ਵੀ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ
ਰਿਪੋਰਟਾਂ ਦੇ ਅਨੁਸਾਰ, 200 ਕਰੋੜ ਦੀ ਵਸੂਲੀ ਦਾ ਮੁੱਖ ਦੋਸ਼ੀ ਸੁਕੇਸ਼ ਅਦਾਕਾਰਾ ਜੈਕਲੀਨ ਨੂੰ ਤਿਹਾੜ ਜੇਲ ਦੇ ਅੰਦਰੋਂ ਫੋਨ ਕਰਦਾ ਸੀ। ਸੂਤਰ ਦੱਸਦੇ ਹਨ ਕਿ ਸੁਕੇਸ਼ ਅਭਿਨੇਤਰੀ ਨੂੰ ਕਾਲ ਸਪੂਫਿੰਗ ਸਿਸਟਮ ਰਾਹੀਂ ਤਿਹਾੜ ਜੇਲ ਦੇ ਅੰਦਰੋਂ ਫੋਨ ਕਰਦਾ ਸੀ। ਪਰ ਉਸ ਨੇ ਆਪਣੀ ਪਛਾਣ ਨਹੀਂ ਦੱਸੀ ਸੀ। ਏਜੰਸੀਆਂ ਨੂੰ ਸੁਕੇਸ਼ ਚੰਦਰਸ਼ੇਖਰ ਦੇ ਮਹੱਤਵਪੂਰਨ ਕਾਲ ਵੇਰਵੇ ਮਿਲੇ ਹਨ। ਇਸ ਰਾਹੀਂ ਜਾਂਚ ਏਜੰਸੀਆਂ ਨੂੰ ਜੈਕਲੀਨ ਨਾਲ ਧੋਖਾਧੜੀ ਬਾਰੇ ਵੀ ਜਾਣਕਾਰੀ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
