ਚੰਡੀਗੜ੍ਹ ਵਿਚ ਠੰਡ ਘਟਣ ਦਾ ਨਾਂ ਨਹੀਂ ਲੈ ਰਹੀ। ਸੰਘਣੀ ਧੁੰਦ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਠੰਡ ਤੇ ਧੁੰਦ ਕਰਕੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਦਾ ਹੁਕਮ ਜਾਰੀ ਕੀਤਾ ਹੈ।
ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ ਇਹ ਬਦਲਾਅ 13 ਜਨਵਰੀ ਤੋਂ 18 ਜਨਵਰੀ ਤੱਕ ਲਾਗੂ ਰਹੇਗਾ। ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਿੰਗਲ ਸ਼ਿਫਟ ਵਾਲੀਆਂ ਕਲਾਸਾਂ ਦੇ ਵਿਦਿਆਰਥੀਆਂ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤਕ ਨਿਰਧਾਰਤ ਕੀਤਾ ਗਿਆ ਹੈ ਜਦ ਕਿ ਡਬਲ ਸ਼ਿਫਟ ਸਕੂਲਾਂ ਵਿਚ 6ਵੀਂ ਕਲਾਸ ਤੇ ਉਸ ਤੋਂ ਉਪਰ ਦੀਆਂ ਕਲਾਸਾਂ ਦਾ ਸਮਾਂ ਵੀ ਇਹੀ ਰਹੇਗਾ। ਪਹਿਲੀ ਤੋਂ ਪੰਜਵੀਂ ਕਲਾਸ ਲਈ ਦੁਪਹਿਰ 12.30 ਵਜੇ ਤੋਂ 3.30ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਪਿਓ ਨੇ ਪੁੱਤ ਦੀ ਹੀ ਮੰਗੇਤਰ ਨਾਲ ਰਚਾਇਆ ਵਿਆਹ, ਸਦਮੇ ‘ਚ ਆਏ ਮੁੰਡੇ ਨੇ ਲਿਆ ਸੰਨਿਆਸ
ਦੱਸ ਦੇਈਏ ਕਿ ਧੁੰਦ ਕਾਰਨ ਚੰਡੀਗੜ੍ਹ ਵਿਚ ਕਈ ਸੜਕੀ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਗੁਰਦਾਸਪੁਰ ਵਿਚ ਵੀ ਬੱਚਿਆਂ ਨਾਲ ਭਰੀ ਹੋਈ ਸਕੂਲੀ ਵੈਨ ਹਾਦਸਾਗ੍ਰਸਤ ਹੋ ਗਈ ਜਿਸ ਵਿਚ 8 ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: