ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਕੇਂਦਰੀ ਮੰਤਰੀ ਖੱਟਰ ਸਾਹਮਣੇ ਨੰਗਲ ਸ਼ਹਿਰ ਦੇ ਪੁਨਰ ਵਿਕਾਸ ਲਈ ਕਈ ਮਹੱਤਵਪੂਰ ਮੰਗਾਂ ਪੇਸ਼ ਕੀਤੀਆਂ। ਮੰਤਰੀ ਬੈਂਸ ਨੇ ਕਿਹਾ ਕਿ ਨੰਗਲ ਜੋ ਕਦੇ ਦੇਸ਼ ਦੇ ਸਭ ਤੋਂ ਸੁੰਦਰ ਤੇ ਯੋਜਨਾਬੱਧ ਨਗਰਾਂ ਵਿਚੋਂ ਇਕ ਸੀ, ਅੱਜ ਅਜਿਹਾ ਨਹੀਂ ਹੈ। ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਦਾ ਉਦੇਸ਼ ਭਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਸ਼ਹਿਰ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨਾ ਹੈ।
ਜਾਣਕਾਰੀ ਮੁਤਾਬਕ ਨੰਗਲ ਤੋਂ ਭਾਖੜਾ ਡੈਮ ਤੱਕ ਦੀ ਪੁਰਾਣੀ ਰੇਲਵੇ ਲਾਈਨ ‘ਤੇ ਗਲਾਸ ਰੂਫ ਹੈਰੀਟੇਜ ਟ੍ਰੇਨ ਦੀ ਸ਼ੁਰੂਆਤ ਕਰਨ ਦੀ ਮੰਗ ਕੀਤੀ ਗਈ ਹੈ। ਇਹ ਟ੍ਰੈਕ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਤੇ ਇਸ ਨੂੰ ਸੈਰ-ਸਪਾਟੇ ਦੀ ਦ੍ਰਿਸ਼ਟੀ ਤੋਂ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੰਗਲ ਝੀਲ ਦੇ ਕਿਨਾਰੇ ਸਥਿਤ ਰਿਵਰ ਵਿਊ ਰੋਡ ਕੋਲ ਸੁੰਦਰ ਰਿਵਰ ਫਰੰਟ ਦਾ ਵਿਕਾਸ ਕਰਵਾਇਆ ਜਾਵੇ। ਇਸ ਖੇਤਰ ਨੂੰ ਵਿਕਸਿਤ ਕਰਕੇ ਸੈਰ-ਸਪਾਟੇ ਨੂੰ ਬੜ੍ਹਾਵਾ ਦਿੱਤਾ ਜਾ ਸਕਦਾ ਹੈ ਤੇ ਸਥਾਨਕ ਨਿਵਾਸੀਆਂ ਨੂੰ ਮਨੋਰੰਜਨ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ।
ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦ ਨਿਰਮਾਣ ਹੋਵੇ। ਇਹ ਯੋਜਨਾ ਸਾਲਾਂ ਤੋਂ ਪੈਂਡਿੰਗ ਹੈ। ਨੰਗਲ ਲਈ ਪਾਰਦਰਸ਼ੀ ਤੇ ਆਧੁਨਿਕ ਲੀਜ਼ ਨੀਤੀ ਬਣਾਈ ਜਾਣੀ ਚਾਹੀਦੀ ਹੈ। ਦਹਾਕਿਆਂ ਤੋਂ ਰਹਿ ਰਹੇ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਤੇ BBMB ਨੂੰ ਰੈਗੂਲਕਰ ਕਿਰਾਇਆ ਨਿਸ਼ਚਿਤ ਕਰਨ ਲਈ ਇਹ ਜ਼ਰੂਰੀ ਹੈ।
ਇਹ ਵੀ ਪੜ੍ਹੋ : ਫਗਵਾੜਾ ਹੁਸ਼ਿਆਰਪੁਰ ਰੋਡ ‘ਤੇ ਟਰੈਕਟਰ-ਟਰਾਲੀ, ਕਾਰ ਤੇ ਈ-ਰਿਕਸ਼ਾ ਦੀ ਹੋਈ ਟੱਕਰ, 3 ਦੇ ਮੁੱਕੇ ਸਾਹ, 1 ਜ਼ਖਮੀ
ਨੰਗਲ ਡੈਮ ਦੀ ਸਜਾਵਟ ਤੇ ਲਾਈਟਿੰਗ ਰਾਹੀਂ ਆਕੜਸਿਤ ਬਣਾਇਆ ਜਾਣਾ ਚਾਹੀਦਾ ਹੈ। ਇਸ ਨਾਲ ਨੰਗਲ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਤੇ ਇਹ ਇਕ ਮੁੱਖ ਸੈਰ-ਸਪਾਟੇ ਵਾਲੀ ਥਾਂ ਬਣ ਸਕੇਗਾ। ਸਿਨੇਮਾਘਰ, ਸ਼ਾਪਿੰਗ ਕੰਪਲੈਕਸ ਦੀ ਸਥਾਪਨਾ ਕੀਤੀ ਜਾਵੇ। ਖਾਲੀ ਪਈ ਸਰਕਾਰੀ ਜ਼ਮੀਨ ਦਾ ਇਸਤੇਮਾਲ ਕਰਕੇ ਇਨ੍ਹਾਂ ਸਹੂਲਤਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ ਜਿਸ ਨਾਲ ਨੰਗਲ ਨੂੰ ਨਵਾਂ ਜੀਵਨ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
























