ਉਦੋਂ ਬਿਜਲੀ ਦਾ ਖੰਭਾ ਸਕੂਲ ਬੱਸ ਦੇ ਉਪਰ ਡਿੱਗ ਗਿਆ। ਗਨੀਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬਾਰੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਪਰ 4 ਘੰਟੇ ਬਾਅਦ ਵੀ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ।
ਲੋਕਾਂ ਨੇ ਦੱਸਿਆ ਕਿ ਸੜਕ ਦੇ ਇਕ ਪਾਸੇ ਗਟਰ ਦਾ ਢੱਕਣ ਵਾਹਨਾਂ ਦੇ ਲੰਘਣ ਨਾਲ ਟੁੱਟ ਗਿਆ ਸੀ। ਬੱਸ ਨੂੰ ਬਚਾਉਣ ਦੌਰਾਨ ਡਰਾਈਵਰ ਨੇ ਸਾਈਡ ਤੋਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਹਾਦਸਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਸੜਕ ਦੀ ਹਾਲਤ ਕਾਫੀ ਖਰਾਬ ਹੈ ਤੇ ਸੜਕ ‘ਤੇ ਪੱਥਰ ਵੀ ਪਏ ਹੋਏ ਹਨ। ਇਸ ਦੀ ਮੁਰੰਮਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 1 ਕਾਬੂ
ਪਾਵਰਕਾਮ ਦੇ ਕਰਮਚਾਰੀ ਕਈ ਘੰਟੇ ਦੇਰੀ ਨਾਲ ਪਹੁੰਚਣ ਕਾਰਨ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਤੇ ਟੁੱਟੇ ਹੋਏ ਤਾਰ ਦੇ ਪੋਲ ਨੂੰ ਹਟਾ ਦਿੱਤਾ ਗਿਆ ਸੀ। ਇਸ ਦੇ ਬਾਅਦ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਸਕੀ। ਸ਼ਾਮ ਤੱਕ ਪਿੰਡ ਦੀ ਬਿਜਲੀ ਬੰਦ ਰਹੀ ਤੇ ਪਿੰਡ ਵਿਚ ਹਨ੍ਹੇਰਾ ਛਾਇਆ ਰਿਹਾ।
ਵੀਡੀਓ ਲਈ ਕਲਿੱਕ ਕਰੋ -:
