Electricity consumers will be able to pay : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਕੋਵਿਡ-19 ਦੇ ਚੱਲਦੇ ਆਰਥਿਕ ਮਾਰ ਝੱਲ ਰਹੇ ਲੋਕਾਂ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਸੂਬੇ ਵਿਚ ਬਿਜਲੀ ਖਪਤਕਾਰਾਂ ਨੂੰ ਕੁਝ ਰਾਹਤ ਪ੍ਰਦਾਨ ਗਈ ਹੈ, ਜਿਸ ਦੇ ਚੱਲਦਿਆਂ ਘਰੇਲੂ ਅਤੇ ਵਪਾਰਕ ਬਿਜਲੀ ਖਪਤਕਾਰ ਜਿਨ੍ਹਾਂ ਦੇ ਮੌਜੂਦਾ ਮਹੀਨਾਵਾਰ/ਦੋ ਮਹੀਨੇ ਦੇ ਬਿੱਲਾਂ ਦੀ ਰਕਮ 10 ਹਜ਼ਾਰ ਤੋਂ ਵੱਧ ਹੈ ਅਤੇ ਸਾਰੇ ਉਦਯੋਗਿਕ ਖਪਤਕਾਰ 9 ਸਮਾਲ ਪਾਵਰ, ਦਰਮਿਆਨੀ ਸਪਲਾਈ ਅਤੇ ਵੱਡੀ ਸਪਲਾਈ ਵਾਲਾ), ਜਿਨ੍ਹਾਂ ਦੀ ਬਿੱਲ ਭਰਨ ਦੀ ਮਿਤੀ 20 ਮਾਰਚ 2020 ਤੋਂ ਮਈ 2020 ਦੇ ਅਖੀਰ ਤੱਕ ਹੈ, ਹੁਣ ਬਿਨਾਂ ਲੇਟ ਪੇਮੈਂਟ ਸਰਜਾਰਜ ਦੇ ਬਿੱਲ ਦਾ ਭੁਗਤਾਨ 1 ਜੂਨ 2020 ਤੱਕ ਕਰ ਸਕਦੇ ਹਨ। ਇਹ ਖੁਲਾਸਾ ਪਾਵਰਕਾਮ ਦੇ ਇਕ ਬੁਲਾਰੇ ਵੱਲੋਂ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਘਰੇਲੂ, ਵਪਾਰਕ ਅਤੇ ਉਦਯੋਗਿਕ ਸ਼੍ਰੇਣੀਆਂ ਦੇ ਜਿਹੜੇ ਖਪਤਕਾਰ ਆਪਣੇ ਬਿੱਲ 1 ਜੂਨ 2020 ਤੱਕ ਜਮ੍ਹਾ ਨਹੀਂ ਕਰਵਾ ਸਕਦੇ, ਉਹ ਇਹ ਬਿੱਲ ਮਹੀਨਾਵਾਰ ਚਾਰ ਕਿਸ਼ਤਾਂ ਵਿਚ ਵੀ ਭਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰਲੇਟ ਪੇਮੈਂਟ ਸਰਚਾਰਜ ਅਤੇ ਲੇਟ ਪੇਮੈਂਟ ਵਿਆਜ 2 ਫੀਸਦੀ ਐਲਟੀ ਸਪਲਾਈ ਦੇ ਖਪਤਕਾਰਾਂ ਵਾਸਤੇ ਅਤੇ ਐਚਟੀ/ਈਐਚਟੀ ਖਪਤਕਾਰਾਂ ਲਈ ਪੰਜ ਫੀਸਦੀ ਤੱਕ ਅਤੇ ਐਲਪੀਆਈ 18 ਫੀਸਦੀ ਸਾਲਾਨਾ ਦਦੀ ਜਗ੍ਹਾ ਸਿਰਫ 10 ਫੀਸਦੀ ਸਾਲਾਨਾ ਵਿਆਜ ਲੱਗੇਗਾ। ਜੇਕਰ ਉਹ ਅਗਲੇ ਬਿੱਲ, ਜਿਨ੍ਹਾਂ ਦੀ ਅਦਾਇਗੀ ਦੀ ਮਿਤੀ 1 ਜੂਨ 2020 ਜਾਂ ਉਸ ਤੋਂ ਬਾਅਦ ਹੈ, ਦਾ ਭੁਗਤਾਨ ਸਮੇਂ ਸਿਰ ਕਰਨਗੇ। ਬੁਲਾਰੇ ਨੇ ਕਿਹਾ ਕਿ ਬਿਜਲੀ ਬਿੱਲ ਨਾ ਭਰਨ ਕਰਕੇ ਕਿਸੇ ਵੀ ਖਪਤਕਾਰ ਦਾ ਕੁਨੈਕਸ਼ਨ 15 ਜੂਨ 2020 ਤੱਕ ਨਹੀਂ ਕੱਟਿਆ ਜਾਵੇਗਾ।
ਵਪਾਰਕ ਅਤੇ ਬਾਕੀ ਸ਼੍ਰੇਣੀਆਂ ਦੇ ਖਪਤਾਕਾਰਾਂ ਦੇ ਮੰਗ-ਪੱਤਰ, ਜਿਨ੍ਹਾਂ ਦੀ ਮਿਆਦ 20 ਮਾਰਚ 2020 ਤੋਂ 31 ਮਈ 2020 ਦੇ ਵਿਚਕਾਰ ਹੈ, ਦੀ ਮਿਆਦ 30 ਜੂਨ 2020 ਤੱਕ ਬਿਨਾਂ ਕਿਸੇ ਚਾਰਜਾਂ ਤੋਂ ਕੀਤੀ ਜਾਂਦੀ ਹੈ। ਸਾਰੇ ਉਦਯੋਗਿਕ ਅਤੇ ਹੋਰ ਸ਼੍ਰੇਣੀਆਂ ਦੇ ਖਪਤਕਾਰ (ਨਵੇਂ ਅਤੇ ਲੋਡ ਵਾਧੇ ਦੇ ਕੇਸ) ਜਿਨ੍ਹਾਂ ਖਪਤਕਾਰਾਂ ਦੀ ਵਿਜੀਬਿਲਟੀ ਕਲੀਅਰੈਂਸ ਦੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਏਡੀਏ ਫਾਰਮ ਜਮ੍ਹਾ ਕਰਨ ਤੋਂ ਦੀ ਮਿਆਦ 20 ਮਾਰਚ ਤੋਂ 31 ਮਈ 2020 ਦੇ ਵਿਚਕਾਰ ਹੈ ਦੀ ਮਿਆਦ 30 ਜੂਨ 2020 ਤੱਕ ਬਿਨਾਂ ਕਿਸੇ ਵਿੱਤੀ ਚਾਰਜਾਂ ਤੋਂ ਵਧਾਈ ਜਾ ਸਕਦੀ ਹੈ।