ਬਠਿੰਡਾ ਦੇ ਬੀੜ ਬਹਿਮਨ ਪੁੱਲ ਦੇ ਕੋਲ ਪੁਲਿਸ ਨੂੰ ਦੋ ਬਦਮਾਸ਼ਾਂ ਦੇ ਆਉਣ ਦੀ ਜਾਣਕਾਰੀ ਸੀ ਤਾਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਉਸੇ ਟਾਈਮ ਅਚਾਨਕ ਦੋਵੇਂ ਬਦਮਾਸ਼ ਮੋਟਰਸਾਈਕਲ ‘ਤੇ ਆ ਰਹੇ ਸਨ। ਪੁਲਿਸ ਦੀ ਗੱਡੀ ਵੇਖਦੇ ਅਮਨਪ੍ਰੀਤ ਨਾਂ ਦੇ ਬਦਮਾਸ਼ ਨੇ ਗੈਰ-ਕਾਨੂੰਨੀ ਅਸਲੇ ਦੇ ਨਾਲ ਹਵਾਈ ਫਾਇਰ ਕੀਤੇ ਜਿਸ ਦੇ ਜਵਾਬ ਵਿੱਚ ਕੋਤਵਾਲੀ ਪੁਲਿਸ ਦੇ ਐਸਐਚਓ ਪਰਮਿੰਦਰ ਸਿੰਘ ਨੇ ਵੀ ਦੋ ਫਾਇਰ ਕੀਤੇ ਜਿਸ ਦੇ ਵਿੱਚੋਂ ਇੱਕ ਅਮਨਪ੍ਰੀਤ ਨਾਂ ਦੇ ਬਦਮਾਸ਼ ਦੇ ਲੱਤ ਵਿੱਚ ਲੱਗਿਆ ਤੇ ਉਸਦਾ ਦੂਜਾ ਸਾਥੀ ਭੱਜਣ ਲੱਗ ਗਿਆ ਸੀ ਤਾਂ ਪੁਲਿਸ ਨੇ ਉਸ ਨੂੰ ਵੀ ਦਬੋਚ ਲਿਆ। ਫਿਲਹਾਲ ਜ਼ਖਮੀ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਅਤੇ ਦੂਜੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ।
ਮੌਕੇ ‘ਤੇ ਪਹੁੰਚੇ ਐਸਐਸਪੀ ਬਠਿੰਡਾ ਨੇ ਜਾਣਕਾਰੀ ਦਿੱਤੀ ਤੇ ਕੁਝ ਦਿਨ ਪਹਿਲਾਂ ਦੋ ਮਹਿਲਾਵਾਂ ਤੋਂ ਇਨ੍ਹਾਂ ਬਦਮਾਸ਼ਾਂ ਨੇ ਸਕੂਟਰ ‘ਤੇ ਜਾ ਰਹੀਆਂ ਤੋਂ ਪਰਸ ਅਤੇ ਨਕਦੀ ਖੋਹੀ ਸੀ ਅਤੇ ਬਾਅਦ ਦੇ ਵਿੱਚ ਧੱਕਾ ਦੇ ਕੇ ਇਨ੍ਹਾਂ ਦੋਵਾਂ ਨੂੰ ਡੇਗ ਦਿੱਤਾ ਸੀ ਜਿਨ੍ਹਾਂ ਵਿੱਚ ਇੱਕ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋਈ ਜਿਸ ਨੂੰ ਦਿੱਲੀ ਹਾਰਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ। ਇਨ੍ਹਾਂ ਦੋਵਾਂ ਬਦਮਾਸ਼ਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -:
























