ਬਠਿੰਡਾ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਬਠਿੰਡਾ ਜ਼ਿਲ੍ਹੇ ਵਿਚ AK-47 ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਦੌਰਾਨ ਇਕ ਬਦਮਾਸ਼ ਨੂੰ ਗੋਲੀ ਵੀ ਲੱਗੀ ਹੈ। ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ 2 ਫੌਜੀ ਹਨ ਤੇ ਵਾਰਦਾਤ ਵਿਚ ਸ਼ਾਮਲ ਦੋਵੇਂ ਫੌਜੀ ਛੁੱਟੀ ‘ਤੇ ਘਰ ਆਏ ਸਨ।
ਦੱਸ ਦੇਈਏ ਕਿ ਮੁਲਜ਼ਮਾਂ ਨੇ 2 ਦਿਨ ਪਹਿਲਾਂ ਹੋਟਲ ‘ਚੋਂ ਮੋਬਾਈਲ ਤੇ ਨਕਦੀ ਦੀ ਲੁੱਟ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੀ ਗਈ ਏਕੇ 47 ਵੀ ਚੋਰੀ ਕੀਤੀ ਸੀ। ਮੁਲਜ਼ਮਾਂ ਨੇ ਏਕੇ 47 ਦਿਖਾ ਕੇ ਮੋਬਾਈਲ ਫੋਨ ਤੇ 8 ਹਜ਼ਾਰ ਦੀ ਨਕਦੀ ਲੁੱਟੀ ਸੀ। ਚੁਰਾਏ ਗਏ ਮੋਬਾਈਲ ਫੋਨਾਂ ਵਿਚੋਂ ਕੁਝ ਮੋਬਾਈਲ ਫੋਨ ਚੋਰਾਂ ਵੱਲੋਂ ਰਸਤੇ ਵਿਚੋਂ ਸੁੱਟ ਦਿੱਤੇ ਗਏ ਤਾਂ ਕਿ ਉਨ੍ਹਾਂ ਦੀ ਲੋਕੇਸ਼ਨ ਟ੍ਰੈਕ ਨਾ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
