ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਚਤਰੂ ਇਲਾਕੇ ਵਿਚ ਐਤਵਾਰ ਸਵੇਰ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਅਧਿਕਾਰੀਆਂ ਮੁਤਾਬਕ 2 ਅੱਤਵਾਦੀਆਂ ਦੇ ਢੇਰ ਹੋ ਹਏ ਹਨ। ਸੁਰੱਖਿਆ ਬਲਾਂ ਨੇ ਉਸ ਟਿਕਾਣੇ ਨੂੰ ਹੀ ਬਲਾਸਟ ਕਰ ਦਿੱਤਾ ਜਿਥੇ ਅੱਤਵਾਦੀ ਲੁਕੇ ਸਨ। ਐਨਕਾਊਂਟਰ ਅਜੇ ਵੀ ਜਾਰੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਤੋਂ 3 ਅੱਤਵਾਦੀਆਂ ਦੇ ਇਥੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ ਸਰਚ ਆਪ੍ਰੇਸ਼ਨ ਚਲਾਇਆ ਗਿਆ। ਉਦੋਂ ਅੱਤਵਾਦੀਆਂ ਨੇ ਫਾਇਰਿੰਗ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਕ ਪਹਾੜੀ ‘ਤੇ ਮੌਜੂਦ ਮਿੱਟੀ ਦੇ ਘਰ ਦੇ ਅੰਦਰ ਲੁਕੇ ਅੱਤਵਾਦੀਆਂ ਨੇ ਕੋਲ ਆ ਰਹੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਹਿੰਮ ਵਿਚ ਹੁਣ ਤੱਕ 2 ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਕੋਲੋਂ 2 ਏਕੇ-47 ਰਾਈਫਲਾਂ ਸਣੇ ਹੋਰ ਅੱਤਵਾਦੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਸੁਰੱਖਿਆ ਬਲ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ ਤਾਂ ਕਿ ਕੋਈ ਵੀ ਲੁਕਿਆ ਹੋਇਆ ਅੱਤਵਾਦੀਆਂ ਉਨ੍ਹਾਂ ਦੀਆਂ ਨਜ਼ਰਾਂ ਤੋਂ ਬਚੇ ਨਹੀਂ। ਅੱਤਵਾਦੀਆਂ ਦੀ ਭਾਲ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਸਰਪੰਚ ਹਰਬਿੰਦਰ ਕ/ਤਲਕਾਂ/ਡ ਦੇ ਮੁਲਜ਼ਮਾਂ ਦਾ ਐ/ਨਕਾਊਂਟ.ਰ, ਤਰਨਤਾਰਨ ਪੁਲਿਸ ਨੇ 2 ਬ/ਦਮਾਸ਼ਾਂ ਨੂੰ ਕੀਤਾ ਕਾਬੂ
ਇਸ ਤੋਂ ਪਹਿਲਾਂ 4 ਫਰਵਰੀ ਨੂੰ ਵੀ ਚਤਰੂ ਵਿਚ ਵੀ ਸੁਰੱਖਿਆਬਲਾਂ ਨੇ ਜੈਸ਼ ਦੇ ਹੀ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਸੀ। ਊਧਮਪੁਰ ਜ਼ਿਲ੍ਹੇ ਵਿਚ ਵੀ ਗੁਫਾ ਵਿਚ ਲੁਕੇ ਜੈਸ਼ ਦੇ 2 ਅੱਤਵਾਦੀਆਂ ਨੂੰ ਗ੍ਰੇਨੇਡ ਵਿਸਫੋਟ ਨਾਲ ਡੇਗ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























