ਅੰਮ੍ਰਿਤਸਰ ਵਿਚ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਇਸ ਕਤਲ ਕੇਸ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਪੁਲਿਸ ਨੇ ਸ਼ੂਟਰ ਸੁੱਖਰਾਜ ਸਿੰਘ ਦਾ ਐਨਕਾਊਂਟਰ ਕੀਤਾ ਹੈ।
ਪੁਲਿਸ ਤੇ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਦੌਰਾਨ ਸ਼ੂਟਰ ਵੱਲੋਂ ਕੀਤੀ ਫਾਇਰਿੰਗ ‘ਚ ਇੱਕ ਪੁਲਿਸ ਮੁਲਾਜ਼ਮ ਹੋਇਆ ਜ਼ਖਮੀ ਹੈ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਸ਼ੂਟਰ ਦੀ ਮੌਤ ਹੋਈ ਹੈ ਤੇ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ : ਲੋਹੜੀ ਮੌਕੇ ਵਿਆਹੁਤਾ ਨੇ ਮੁ.ਕਾ/ਏ ਆਪਣੇ ਹੀ ਸਾ/ਹ, ਪੁਲਿਸ ਨੇ ਪਤੀ ਖਿਲਾਫ ਮਾਮਲਾ ਕੀਤਾ ਦਰਜ
ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਕਾਤਲਾਂ ਨੂੰ ਪਨਾਹ ਦੇਣ ਵਾਲੇ ਹੀਰਾ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਪਾਸੋਂ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਹੋਏ ਸਨ। ਜ਼ਿਕਰਯੋਗ ਹੈ ਕਿ ਸ਼ੂਟਰ ਸੁੱਖਰਾਜ ਸਿੰਘ ਨੂੰ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਆਈ ਸੀ। ਇਹ ਜਾਣਕਾਰੀ CP ਗੁਰਪ੍ਰੀਤ ਭੁੱਲਰ ਨੇ ਸਾਂਝੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























