EPF Withdrawal: ਕੋਰੋਨਾ ਲਾਕਡਾਊਨ ਦੌਰਾਨ ਜੇਕਰ ਫੰਡਾਂ ਦੀ ਜ਼ਰੂਰਤ ਹੈ ਤਾਂ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਤੁਹਾਡੇ ਕੰਮ ਨੂੰ ਸੌਖਾ ਬਣਾ ਦਿੱਤਾ ਹੈ । ਕਰਮਚਾਰੀ ਆਪਣੇ PF ਖਾਤੇ ਵਿੱਚੋਂ ਫੰਡ ਕੱਢਵਾ ਸਕਦੇ ਹਨ । ਜੇ ਤੁਹਾਡੇ ਕੋਲ ਚੈੱਕ ਦੀ ਕਾਪੀ ਨਹੀਂ ਹੈ, ਤਾਂ ਵੀ ਤੁਸੀਂ ਆਪਣਾ ਕਲੇਮ ਕਲੀਅਰ ਕਰ ਸਕਦੇ ਹਨ । EPFO ਸਿਰਫ 72 ਘੰਟਿਆਂ ਵਿੱਚ ਪੈਸੇ ਕਲੀਅਰ ਕਰ ਰਿਹਾ ਹੈ ।
ਲਾਕਡਾਊਨ ਦੌਰਾਨ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੀ ਸਥਿਤੀ ਵਿੱਚ PF ਦਾ ਪੈਸਾ ਲੋਕਾਂ ਦੇ ਕੰਮ ਆ ਰਿਹਾ ਹੈ । ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਖਾਤਾਧਾਰਕਾਂ ਨੂੰ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਹੈ ਅਤੇ ਉਹ ਅਜਿਹੇ ਕਲੇਮ 72 ਘੰਟਿਆਂ ਵਿੱਚ ਕਲੀਅਰ ਕਰ ਰਿਹਾ ਹੈ । ਜੇਕਰ ਤੁਹਾਡੇ ਕੋਲ ਕੁਝ ਦਸਤਾਵੇਜ਼ ਘੱਟ ਹੋਣ ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ।
ਜੇਕਰ ਤੁਹਾਡੇ ਕੋਲ ਖਾਤਾਧਾਰਕ ਦੇ ਨਾਮ ਵਾਲੇ ਚੈੱਕ ਦੀ ਕਾਪੀ ਖਤਮ ਹੋ ਗਈ ਹੈ ਤਾਂ ਵੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ । EPFO ਨੇ ਟਵੀਟ ਰਾਹੀਂ ਦੱਸਿਆ ਕਿ ਇਸ ਸਥਿਤੀ ਵਿੱਚ Bank Passbook ਤੋਂ ਵੀ ਕੰਮ ਹੋ ਸਕਦਾ ਹੈ । ਇਸ ਸਥਿਤੀ ਵਿੱਚ ਤੁਹਾਨੂੰ ਬੈਂਕ ਪਾਸਬੁੱਕ ਦੇ ਪਹਿਲੇ ਪੰਨੇ ਦੀ ਸਕੈਨ ਕੀਤੀ ਕਾੱਪੀ ਨੂੰ ਅਪਲੋਡ ਕਰਨਾ ਹੋਵੇਗਾ, ਜਿਸ ਵਿੱਚ ਖਾਤਾਧਾਰਕ ਦਾ ਨਾਮ, ਬੈਂਕ ਖਾਤਾ ਨੰਬਰ ਅਤੇ IFSC ਕੋਡ ਸਪਸ਼ਟ ਤੌਰ ‘ਤੇ ਲਿਖਿਆ ਹੋਇਆ ਹੈ । ਪਾਸਬੁੱਕ ਦੇ ਪਹਿਲੇ ਪੇਜ ਦੀ ਬਜਾਏ ਬੈਂਕ ਸਟੇਟਮੈਂਟ ਹੈ ਤਾਂ ਕੰਮ ਕੀਤਾ ਜਾ ਸਕਦਾ ਹੈ । ਇਸ ਵਿੱਚ ਖਾਤਾ ਧਾਰਕ ਦਾ ਨਾਮ, ਖਾਤਾ ਨੰਬਰ ਅਤੇ IFSC ਕੋਡ ਵੀ ਹੁੰਦਾ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ EPFO ਨੇ ਸੰਸਥਾਵਾਂ ਨੂੰ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਹਨ । ਇਸਦੇ ਤਹਿਤ ਹੁਣ ਮਾਰਚ ਦਾ EPF ਅਤੇ ਹੋਰ ਸਮਾਜ ਭਲਾਈ ਸਕੀਮਾਂ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । EPFO ਦੀਆਂ ਯੋਜਨਾਵਾਂ ਵਿੱਚ ਮਾਰਚ ਦਾ ਯੋਗਦਾਨ 15 ਅਪ੍ਰੈਲ ਤੱਕ ਹੋਣਾ ਸੀ, ਜਿਸ ਵਿੱਚ ਹੁਣ ਵਧਾ ਦਿੱਤਾ ਗਿਆ ਹੈ । ਇਸ ਫੈਸਲੇ ਨਾਲ 6 ਲੱਖ ਕੰਪਨੀਆਂ ਦੇ 5 ਕਰੋੜ ਤੋਂ ਜ਼ਿਆਦਾ ਖਾਤਾ ਧਾਰਕਾਂ ਨੂੰ ਰਾਹਤ ਮਿਲੇਗੀ ।