ਨਵੇਂ ਸਾਲ ਦੀ ਸ਼ੁਰੂਆਤ ਵਿਚ ਪੈਨਸ਼ਨਧਾਰੀਆਂ ਲਈ ਚੰਗੀ ਖਬਰ ਆਈ ਹੈ। EPFO ਨੇ 1 ਜਨਵਰੀ 2025 ਤੋਂ ਪੈਨਸ਼ਨ ਲੈਣ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ ਲਾਗੂ ਕਰ ਦਿੱਤੀ ਹੈ। ਸੈਂਟਰਲ ਪੈਨਸ਼ਨ ਪੇਮੈਂਟ ਸਿਸਟਮ (CPPS) ਦੇ ਲਾਗੂ ਹੋਣ ਨਾਲ ਪੈਨਸ਼ਨ ਦੀ ਰਕਮ ਕੱਢਣਾ ਹੁਣ ਪਹਿਲਾਂ ਤੋਂ ਵੀ ਕਿਤੇ ਆਸਾਨ ਤੇ ਸਹੂਲਤ ਵਾਲਾ ਹੋ ਗਿਆ ਹੈ।
CPPS ਤਹਿਤ ਹੁਣ ਤੋਂ EPS ਪੈਨਸ਼ਨਰ ਦੇਸ਼ ਦੇ ਕਿਸੇ ਵੀ ਬੈੰਕ ਦੀ ਕਿਸੇ ਵੀ ਬ੍ਰਾਂਚ ਤੋਂ ਆਪਣੀ ਪੈਨਸ਼ਨ ਦੀ ਰਕਮ ਕੱਢ ਸਕਦੇ ਹਨ। ਇਸ ਲਈ ਕਿਸੇ ਐਡੀਸ਼ਨਲ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ। ਇਸ ਬਦਲਾਅ ਨਾਲ 78 ਲੱਖ ਤੋਂ ਵੱਧ EPS ਪੈਨਸ਼ਨਧਾਰੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਪੈਨਸ਼ਨ ਨਿਯਮਾਂ ਵਿਚ ਇਸ ਬਦਲਾਅ ਦੇ ਬਾਅਦ ਲੱਖਾਂ ਲੋਕਾਂ ਲਈ ਪੈਨਸ਼ਨ ਰਕਮ ਕਢਾਉਣਾ ਬਹੁਤ ਆਸਾਨ ਹੋ ਗਿਆ ਹੈ।
ਈਪੀਐੱਸ ਪੈਨਸ਼ਨ ਉਨ੍ਹਾਂ ਮੁਲਾਜ਼ਮਾਂ ਨੂੰ ਮਿਲਦੀ ਹੈ ਜੋ EPFO ਤਹਿਤ ਕੰਮ ਕਰਦੇ ਹਨ। ਜਦੋਂ ਕੋਈ ਕਰਮਚਾਰੀ ਆਪਣੇ ਕੰਮਕਾਜੀ ਜੀਵਨ ਦੇ ਬਾਅਦ ਰਿਟਾਇਰ ਹੁੰਦਾ ਹੈ ਜਾਂ ਕੰਮ ਕਰਦੇ ਹੋਏ ਕਿਸੇ ਕਾਰਨ ਕਰਕੇ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਈਪੀਐੱਸ ਤਹਿਤ ਪੈਨਸ਼ਨ ਮਿਲਦੀ ਹੈ। ਇਹ ਪੈਨਸ਼ਨ ਕਰਮਚਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।
ਕਿਸੇ ਵੀ ਮੁਲਾਜ਼ਮ ਨੂੰ ਪੈਨਸ਼ਨ ਲੈਣ ਲਈ ਈਪੀਐੱਫਓ ਤਹਿਤ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ ਤੇ ਉਸ ਨੂੰ ਘੱਟ ਤੋਂ ਘਟ 10 ਸਾਲ ਤੱਕ ਯੋਗਦਾਨ ਕਰਨਾ ਪੈਂਦਾ ਹੈ। ਇਸ ਦੇ ਬਾਅਦ ਜਦੋਂ ਕਰਮਚਾਰੀ 58 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਉਸ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਰਮਚਾਰੀ ਕਿਸੇ ਕਾਰਨ ਕਰਕੇ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਵੀ ਪੈਨਸ਼ਨ ਦਾ ਫਾਇਦਾ ਮਿਲਦਾ ਹੈ।
ਪੈਨਸ਼ਨਰਸ ਆਪਣੀ ਪੈਨਸ਼ਨ ਰਕਮ ਹਰ ਮਹੀਨੇ ਕਢਾ ਸਕਦੇ ਹਨ ਤੇ ਇਸ ਨਵੇਂ ਨਿਯਮ ਦੇ ਬਾਅਦ ਉਹ ਪੈਨਸ਼ਨ ਦੀ ਰਕਮ ਕਿਸੇ ਵੀ ਬੈਂਕ ਤੋਂ ਲੈ ਸਕਦੇ ਹਨ। ਪਹਿਲਾਂ ਇਸ ਲਈ ਪੈਨਸ਼ਨ ਧਾਰਕ ਨੂੰ ਸਿਰਫ ਇਕ ਨਿਰਧਾਰਤ ਬੈਂਕ ਤੋਂ ਪੈਨਸ਼ਨ ਪ੍ਰਾਪਤ ਕਰਨ ਦੀ ਸਹੂਲਤ ਸੀ ਪਰ ਹੁਣ ਇਹ ਬਦਲ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ PM ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚੇ CM ਮਾਨ, ਕਹੀ ਇਹ ਗੱਲ
ਇਸ ਨਵੇਂ ਬਦਲਾਅ ਨਾਲ ਪੈਨਸ਼ਨ ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਨੂੰ ਆਪਣੀ ਪੈਨਸ਼ਨ ਰਕਮ ਪ੍ਰਾਪਤ ਕਰਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ। ਇਸ ਕਦਮ ਨਾਲ EPF ਮੈਂਬਰਾਂ ਨੂੰ ਸਹੂਲਤ ਹੋਵੇਗੀ ਤੇ ਉਨ੍ਹਾਂ ਦਾ ਕਾਫੀ ਸਮੇਂ ਵੀ ਬਚੇਗਾ ਕਿਉਂਕਿ ਉਹ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: