ਸੂਬੇ ਦਾ ਹਰ ਸਕੂਲ ਹੁਣ ਵਾਈਫਾਈ ਨਾਲ ਯੁਕਤ ਹੋਵੇਗਾ। ਸਕੂਲਾਂ ਨੂੰ ਹੌਲੀ ਇੰਟਰਨੈਟ ਤੇ ਨੋ ਸਿੰਗਨਲ ਹੋਣ ਤੋਂ ਆਗਾਮੀ ਦਸੰਬਰ ਮਹੀਨੇ ਤੱਕ ਛੁਟਕਾਰਾ ਮਿਲ ਜਾਵੇਗਾ। ਸਿੱਖਿਆ ਵਿਭਾਗ ਵੱਲੋਂ 20,000 ਸਕੂਲਾਂ ਨੂੰ ਵਾਈਫਾਈ ਕਨੈਕਟਵਿਟੀ ਨਾਲ ਜੋੜਿਆ ਜਾਵੇਗਾ। ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦਾ ਫਾਇਦਾ ਵਿਦਿਆਰਥੀਆਂ ਤੇ ਟੀਚਰਾਂ ਦੋਵਾਂ ਨੂੰ ਹੋਵੇਗਾ।
ਜੋ ਵਿਦਿਆਰਥੀ ਕਿਸੇ ਕਾਰਨ ਜਿਵੇਂ ਕਿ ਬੀਮਾਰ ਹੋਣ, ਘਰ ‘ਤੇ ਜ਼ਰੂਰੀ ਕੰਮ ਜਾਂ ਕਿਸੇ ਹੋਰ ਕਾਰਨ ਤੋਂ ਸਕੂਲ ਨਹੀਂ ਜਾ ਸਕਣਗੇ ਉਹ ਘਰ ਬੈਠੇ ਕਲਾਸ ਨਾਲ ਜੁੜ ਸਕਣਗੇ ਜਾਂ ਫਿਰ ਵਿਦਿਆਰਥੀਆਂ ਨੂੰ ਹੋਮਵਰਕ ਆਨਲਾਈਨ ਮਿਲ ਜਾਵੇਗਾ।ਇਸ ਦਿਸ਼ਾ ਵਿਚ ਵੀ ਵਿਭਾਗ ਵੱਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਸਕੂਲਾਂ ਨੂੰ ਹਾਈ ਸਪੀਡ ਇੰਟਰਨੈਟ ਤੇ ਵਾਈਫਾਈ ਨਾਲ ਕਨੈਕਟ ਕਰਨ ਲਈ ਸਿੱਖਿਆ ਵਿਭਾਗ ਵੱਲੋਂ BSNL ਤੇ ਆਈਬੀਐੱਮ ਨਾਲ ਐੱਮਓਯੂ ਸਾਈਨ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਕੁਆਲਿਟੀ ਐਜੂਕੇਸ਼ਨ ਦੇਣ ਦਾ ਟੀਚਾ ਹੈ। ਉਸੇ ਦਾ ਅਸਰ ਹੈ ਕਿ ਹੁਣ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਣ ਲੱਗੇ ਹਨ। ਪ੍ਰਾਈਵੇਟ ਸਕੂਲਾਂ ਦੀ ਤਰਜ ‘ਤੇ ਪਹਿਲਾਂ ਸਕੂਲਾਂ ਦੀ ਇਮਾਰਤਾਂ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਨਾਲ-ਨਾਲ ਪਹਿਲੀ ਵਾਰ ਮਾਪਿਆਂ ਦੇ ਟੀਚਰਾਂ ਦੀ ਇਕੱਠੇ ਪੂਰੇ ਸੂਬੇ ਵਿਚ ਬੈਠਕਾਂ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ : ਪਲਾਸਟਿਕ ਸਰਜਰੀ ਨੇ ਲਈ ਐਕਟ੍ਰੈਸ ਜੈਕਲਿਨ ਕੈਰੀਰੀ ਦੀ ਜਾਨ, 48 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਇਸ ਦੇ ਨਾਲ ਹੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦਾ ਜੋ ਕੰਮ ਚੱਲ ਰਿਹਾ ਹੈ ਉਸ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾ ਰਿਹਾ ਹੈ।ਸਕੂਲਾਂ ਵਿਚ ਵਿਦਿਆਰਥੀਆਂ ਲਈ ਆਡੀਟੋਰੀਅਮ, ਜਿਮ,ਖੇਡ, ਲਾਇਬ੍ਰੇਰੀ, ਲੈਬ ਨਾਲ ਲੈਸ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਵਰਗੀਆਂ ਸਹੂਲਤਾਂ ਮਿਲਣਗੀਆਂ। ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਸਰਕਾਰੀ ਸਕੂਲਾਂ ਵਿਚ ਹੁਣ 30ਕਿਲੋਮੀਟਰ ਤੱਕ ਬੱਚਿਆਂ ਨੂੰ ਸਕੂਲੀ ਬੱਸਾਂ ਲੈਣ ਪਹੁੰਚਣਗੀਆਂ।
ਵੀਡੀਓ ਲਈ ਕਲਿੱਕ ਕਰੋ -: