ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਵੋਟਿੰਗ ਦੀ ਪ੍ਰਕਿਰਿਆ ਜਾਰੀ ਹੈ। ਲੁਧਿਆਣਾ ਦੇ ਬੂਥ ਨੰਬਰ 107 ਆਰਐੱਸ ਮਾਡਲ ਸਕੂਲ ਵਿਚ ਈਵੀਐੱਮ ਮਸ਼ੀਨ ਕੰਮ ਨਹੀਂ ਕਰ ਰਹੀ। ਡਿਊਟੀ ਉਤੇ ਅਫਸਰਾਂ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਡੇਢ ਤੋਂ ਦੋ ਘੰਟੇ ਤੋਂ ਇਥੇ EVM ਮਸ਼ੀਨ ਬੰਦ ਹੈ ਜਿਸ ਬਾਰੇ ਦੱਸਿਆ ਗਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਤਕਨੀਕੀ ਟੀਮ ਪਹੁੰਚਗੀ ਤੇ ਮਸ਼ੀਨ ਵਿਚ ਜੋ ਖਰਾਬੀ ਹੈ ਉਹ ਠੀਕ ਕੀਤੀ ਜਾਵੇਗੀ।
ਈਵੀਐੱਮ ਮਸ਼ੀਨ ਨਾ ਚੱਲਣ ਕਰਕੇ ਵੋਟਰ ਪ੍ਰੇਸ਼ਾਨ ਹੋ ਰਹੇ ਹਨ ਤੇ ਜਿਹੜੇ ਬਜ਼ੁਰਗ ਵੋਟ ਪਾਉਣ ਲਈ ਆਏ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਵੋਟਿੰਗ ਮਸ਼ੀਨ ਨਾ ਚੱਲਣ ਕਰਕੇ ਅਸੀਂ ਬਿਨਾਂ ਵੋਟ ਪਾਏ ਘਰਾਂ ਨੂੰ ਵਾਪਸ ਜਾ ਰਹੇ ਹਾਂ। ਡਿਊਟੀ ਉਤੇ ਲੱਗੇ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਰਹੇ ਹਨ। ਲੋਕ ਆ ਤਾਂ ਜ਼ਰੂਰ ਰਹੇ ਹਨ, ਇੰਤਜ਼ਾਰ ਵੀ ਕਰ ਰਹੇ ਹਨ ਪਰ ਗਰਮੀ ਹੋਣ ਕਰਕੇ ਬਹੁਤ ਦੇਰ ਤੱਕ ਨਹੀਂ ਰੁਕ ਰਹੇ। ਡੇਢ ਘੰਟੇ ਤੋਂ ਵੱਧ ਸਮੇਂ ਤੋਂ ਮਸ਼ੀਨ ਖਰਾਬ ਹੈ ਪਰ ਅਜੇ ਤੱਕ ਕੋਈ ਵੀ ਤਕਨੀਕੀ ਟੀਮ ਦਾ ਸ਼ਖਸ ਮਸ਼ੀਨ ਨੂੰ ਠੀਕ ਕਰਨ ਨਹੀਂ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























