ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿਚ ਨਾਮਜ਼ਦ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ ਪੀਐੱਸਈਬੀ ਵਿਚ ਤਾਇਨਾਤ ਰਹੇ ਲਾਭ ਸਿੰਘ ਖਿਲਾਫ ਮੋਹਾਲੀ ਅਦਾਲਤ ਵਿਚ ਸੁਣਵਾਈ ਹੈ।ਇਸ ਦੌਰਾਨ ਦੋਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਕੇਕੇ ਭੰਡਾਰੀ ਵੀ ਨਾਮਜ਼ਦ ਸੀ ਜੋ ਕਿ ਪੀਐੱਸਈਬੀ ਵਿਚ ਤਾਇਨਾਤ ਸੀਉਸ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ।
ਮੁਲਜ਼ਮ ਸੁਰਿੰਦਰਪਾਲ ਸਿੰਘ ਪਹਿਲਵਾਨ ਨੂੰ ਫਰਜ਼ੀ ਕਾਗਜ਼ਾਤ ‘ਤੇ ਸਰਕਾਰੀ ਨੌਕਰੀ ਲੈਣ ਤੇ ਲਾਭ ਸਿੰਘ ਨੂੰ ਇਸ ਫਰਜ਼ੀ ਕਾਗਜ਼ਾਤ ਨੂੰ ਤਿਆਰ ਕਰਨ ਵਿਚ ਪਹਿਲਵਾਨ ਦੀ ਮਦਦ ਕਰਨ ਦੇ ਦੋਸ਼ ਵਿਚ ਸਜ਼ਾ ਦੇ ਨਿਰਦੇਸ਼ ਦਿੱਤੇ ਗਏ ਹਨ।
ਵਿਜੀਲੈਂਸ ਨੇ ਤਿੰਨਾਂ ਖਿਲਾਫ ਸਾਲ 2017 ਵਿਚ FIR ਨੰਬਰ 8 ਦਰਜ ਕੀਤੀ ਸੀ। ਸੁਰਿੰਦਰ ਪਹਿਲਵਾਨ ਦੀ ਜਨਮ ਤਰੀਕ 1967 ਸੀ ਜਦੋਂ ਕਿ ਪਹਿਲਵਾਨ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਫਿਸਰ ਲਾਭ ਸਿੰਘ ਤੇ ਕੇਕੇ ਭੰਡਾਰੀ ਨਾਲ ਮਿਲਕੇ ਆਪਣੇ ਸਰਕਾਰੀ ਦਸਤਾਵੇਜ਼ਾਂ ਵਿਚ ਆਪਣੀ ਜਨਮ ਤਰੀਕ 1971 ਕਰ ਦਿੱਤੀ ਸੀ। ਇਸ ਤਰ੍ਹਾਂ ਪਹਿਲਵਾਨ ਨੇ ਖੁਦ ਖੁਦ ਸਰਕਾਰੀ ਨੌਕਰੀ ਹਾਸਲ ਕਰਨ ਲਈ ਆਪਣੇ ਆਪ ਨੂੰ 4 ਸਾਲ ਛੋਟਾ ਸਾਬਤ ਕੀਤਾ।
ਇਹ ਵੀ ਪੜ੍ਹੋ : ਏਅਰਪੋਰਟ ਰੋਡ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਨਤਾ ਲਈ ਐਡਵਾਈਜ਼ਰੀ ਜਾਰੀ
ਸਰਕਾਰੀ ਨੌਕਰੀ ਮਿਲਣ ‘ਤੇ ਉਸ ਨੇ ਸਭ ਤੋਂ ਪਹਿਲਾਂ 1993 ਵਿਚ ਪੰਜਾਬ ਮੰਡੀ ਬੋਰਡ ਜੁਆਇਨ ਕੀਤਾ।ਇਸ ਦੇ ਬਾਅਦ ਡੈਪੂਟੇਸ਼ਨ ‘ਤੇ ਗਮਾਡਾ ਆ ਗਿਆ ਤੇ ਇਥੇ ਚੀਫ ਇੰਜੀਨੀਅਰ ਦੀ ਪੋਸਟ ‘ਤੇ ਤਾਇਨਾਤ ਰਿਹਾ। ਸਾਲ 2017 ਵਿਚ ਇਸ ਦਾ ਖੁਲਾਸਾ ਹੋਣ ਦੇ ਬਾਅਦ ਵਿਜੀਲੈਂਸ ਨੂੰ ਇਸ ਦੀ ਜਾਂਚ ਸ਼ੁਰੂ ਕੀਤੀ ਜਿਸ ਵਿਚ ਵਿਜੀਲੈਂਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ।
ਵੀਡੀਓ ਲਈ ਕਲਿੱਕ ਕਰੋ : –