Exams of PU will be held in July : ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਜੁਲਾਈ ਵਿਚ ਪ੍ਰੀਖਿਆਵਾਂ ਲਈਆਂ ਜਾਣਗੀਆਂ, ਹਾਲਾਂਕਿ ਇਸ ਸਬੰਧੀ ਡੇਟਸ਼ੀਟ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪੀਯੂ ਵੱਲੋਂ ਪ੍ਰੀਖਿਆਵਾਂ ਲਈ ਵਿਭਾਗਾਂ ਦੇ ਮੁਖੀਆਂ ਅਤੇ ਕਾਲਜ ਪ੍ਰਿੰਸੀਪਲਾਂ ਨੂੰ ਗਾਈਡਲਾਈਨਾਂ ਤੈਅ ਕੀਤੀਆਂ ਗਈਆਂ ਹਨ ਇਹ ਸਾਰੀਆਂ ਹਿਦਾਇਤਾਂ ਦਿਸ਼ਾ-ਨਿਰਦੇਸ਼ ਵਿਭਾਗਾਂ ਦੇ ਮੁਖੀਆਂ ਅਤੇ ਕਾਲਜ ਪ੍ਰਿੰਸੀਪਲਾਂ ਲਈ ਜਾਰੀ ਕਰ ਦਿੱਤੀਆਂ ਗਈਆਂ ਹਨ। ਜੂਨ ਵਿੱਚ ਵਿਦਿਆਰਥੀਆਂ ਲਈ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਜਾਰੀ ਕੀਤੀਆਂ ਗਈਆਂ ਹਿਦਾਇਤਾਂ ਮੁਤਾਬਕ ਇਸ ਵਾਰ ਪੇਪਰ ਵੀ ਤਿੰਨ ਘੰਟੇ ਦੀ ਜਗ੍ਹਾ ਦੋ ਘੰਟੇ ਵਿਚ ਹੀ ਲਿਆ ਜਾਏਗਾ ਅਤੇ ਹਰੇਕ ਸੈਂਟਰ ਵਿੱਚ ਇੱਕ ਸਮੇਂ ‘ਤੇ ਵੱਧ ਤੋਂ ਵੱਧ 150 ਵਿਦਿਆਰਥੀ ਹੀ ਬਿਠਾਏ ਜਾਣਗੇ, ਇਸ ਤੋਂ ਵਧ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਦਿਆਰਥੀਆਂ ਵਿਚਕਾਰ 4 ਤੋਂ 6 ਫੁੱਟ ਦੀ ਦੂਰੀ ਰੱਖੀ ਜਾਵੇਗੀ। 15 ਵਿਦਿਆਰਥੀਆਂ ਉੱਤੇ ਇੱਕ ਅਸਿਸਟੈਂਟ ਸੁਪਰਡੈਂਟ ਲਾਇਆ ਜਾ ਸਕਦਾ ਹੈ। 65 ਸਾਲ ਤੋਂ ਉੱਪਰ ਦੇ, ਗਰਭਵਤੀ ਮਹਿਲਾਵਾਂ ਅਤੇ ਵਿਕਲਾਂਗ ਸਟਾਫ ਨੂੰ ਡਿਊਟੀ ‘ਤੇ ਨਹੀਂ ਲਾਇਆ ਜਾਵੇਗਾ। ਸਟਾਫ ਦੇ ਫੋਨ ਵਿੱਚ ਆਰੋਗਿਆ ਸੇਤੂ ਐਪ ਡਾਊਨਲੋਡ ਕਰਵਾਈ ਜਾ ਸਕਦੀ ਹੈ।
ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੇ ਆਪ ਪੀਣ ਦਾ ਪਾਣੀ ਅਤੇ ਡਿਸਪੋਜ਼ਲ ਗਲਾਸ ਲਿਆਉਣੇ ਪੈਣਗੇ। ਪ੍ਰੀਖਿਆ ਹਾਲ ਵਿੱਚ ਜਾਣ ਤੋਂ ਪਹਿਲਾਂ ਹਰ ਵਿਅਕਤੀ ਦਾ ਬੁਖਾਰ ਚੈੱਕ ਕੀਤਾ ਜਾਵੇਗਾ। ਹਾਲ ਦੇ ਬਾਹਰ ਸੈਨੀਟਾਈਜਰ ਉਪਲੱਬਧ ਕਰਵਾਏ ਜਾਣਗੇ। ਹਰ ਪੇਪਰ ਤੋਂ ਪਹਿਲਾਂ ਹਾਲ ਸੈਨੀਟਾਈਜ਼ ਕੀਤੇ ਜਾਣਗੇ। ਰੈੱਡ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਵਿੱਚੋਂ ਕਿਸੇ ਸਟਾਫ ਜਾਂ ਵਿਦਿਆਰਥੀ ਨੂੰ ਪ੍ਰੀਖਿਆ ਹਾਲ ਵਿੱਚ ਆਉਣ ਦੀ ਇਜਾਜ਼ਤ ਨਹੀਂ। ਕੁਆਰੰਟੀਨ ਕੀਤੇ ਵਿਅਕਤੀਆਂ ਲਈ ਵੀ ਇਹੋ ਹਦਾਇਤਾਂ ਹਨ। ਇਨ੍ਹਾਂ ਲਈ ਵੱਖਰੀਆਂ ਹਦਾਇਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।