Excise team cracks : ਜਲੰਧਰ : ਆਬਕਾਰੀ ਵਿਭਾਗ ਦੀ ਟੀਮ ਵੱਲੋਂ ਗੈਰਕਨੂੰਨੀ ਸ਼ਰਾਬ ਕਾਰੋਬਾਰੀਆਂ ‘ਤੇ ਕਾਰਵਾਈ ਜਾਰੀ ਹੈ ਅਤੇ ਇਸੇ ਤਹਿਤ ਸਖਤ ਰੁਖ ਅਪਣਾਉਂਦੇ ਹੋਏ ਜਲੰਧਰ ਅਤੇ ਲੁਧਿਆਣਾ ਵਿਚ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਸਤਲੁਜ ਨਦੀ ਦੇ ਕਿਨਾਰੇ ਤਲਾਸ਼ੀ ਮੁਹਿੰਮ ਚਲਾਈ ਅਤੇ 35000 ਲੀਟਰ ਲਾਹਣ ਜ਼ਬਤ ਕੀਤਾ। ਟੀਮ ਵੱਲੋਂ ਦੋਵੇਂ ਜਿਲ੍ਹਿਆਂ ਦੀਆਂ ਨਦੀਆਂ ਦੇ ਨਾਲ 8 ਪਿੰਡਾਂ ਵੀਰਨ, ਧਰਮ ਕੀ ਚੰਨਾ, ਬੂਟੇ ਕੀ ਚੰਨਾ, ਅਕੂਵਾਲ, ਗੋਰਸੀਆਂ ਖਾਨ ਮੁਹੰਮਦ ਪਿੰਡਾਂ ਦੀ ਜਾਂਚ ਕੀਤੀ ਗਈ।
ਜਾਣਕਾਰੀ ਦਿੰਦਿਆਂ ਆਬਕਾਰੀ ਅਧਿਕਾਰੀ ਹਰਜੋਤ ਬੇਦੀ ਨੇ ਦੱਸਿਆ ਕਿ ਆਬਕਾਰੀ ਜਲੰਧਰ ਦੇ ਸਹਾਇਕ ਕਮਿਸ਼ਨਰ ਹਰਸਿਮਰਤ ਕੌਰ ਅਤੇ ਰਾਜੇਸ਼ ਅਹੀਰੀ ਦੀਆਂ ਹਦਾਇਤਾਂ ‘ਤੇ ਮਿਸ਼ਨ ਰੇਡ ਰੋਜ਼ ਦੇ ਤਹਿਤ ਸਾਂਝੇ ਜਾਂਚ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੇ ਨਤੀਜੇ ਵਜੋਂ ਇਨ੍ਹਾਂ ਥਾਵਾਂ ਤੋਂ 35000 ਲੀਟਰ ਲਾਹਣ ਬਰਾਮਦ ਹੋਈ ਹੈ ਅਤੇ ਦੋਸ਼ੀ ਸਰਬਜੀਤ ਸਿੰਘ ਵਾਸੀ ਲੁਧਿਆਣਾ ਦੇ ਖ਼ਿਲਾਫ਼ ਮਹਿਤਾਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਤਲੁਜ ਦਰਿਆ ਦੇ ਕਿਨਾਰੇ ਲਹਿਣ ਨਸ਼ਟ ਕਰ ਦਿੱਤੀ ਗਈ।
ਇਹ ਵੀ ਪੜ੍ਹੋ : Breaking : ਓਲੰਪਿਕ ਜੇਤੂ ਸੁਸ਼ੀਲ ਕੁਮਾਰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ
ਆਬਕਾਰੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹ ਵੀ ਵੇਖਿਆ ਗਿਆ ਹੈ ਕਿ ਸਤਲੁਜ ਦਰਿਆ ‘ਤੇ ਬੁੱਢੇ ਨਾਲੇ ਦੇ ਵਗਦੇ ਪਾਣੀ ਵਿੱਚ ਦੱਬ ਕੇ ਗੈਰ ਕਾਨੂੰਨੀ ਸ਼ਰਾਬ ਬਣਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਇਹ ਸੀਵਰੇਜ ਦੇ ਪਾਣੀ ਤੋਂ ਬਣੀ ਹੈ। ਛਾਪੇਮਾਰੀ ਦੌਰਾਨ 60 ਬੋਤਲਾਂ ਨਾਜਾਇਜ਼ ਸ਼ਰਾਬ, 11 ਵੱਡੇ ਲੋਹੇ ਦੇ ਡਰੱਮ, ਇੱਕ ਚਾਂਦੀ ਦਾ ਭਾਂਡਾ, ਤਿੰਨ ਪਲਾਸਟਿਕ ਦੀਆਂ ਪਾਈਪਾਂ ਅਤੇ ਇੱਕ ਲੱਕੜ, ਸਮੇਤ ਹੋਰ ਅਤੇ ਇਕ ਪਲਾਸਟਿਕ ਦੀ ਟਿਊਬ ਵੀ ਜ਼ਬਤ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਨਿਰਮਾਣ ਨੂੰ ਰੋਕਣ ਲਈ ਵਿਭਾਗ ਜੰਗੀ ਪੱਧਰ ‘ਤੇ ਛਾਪੇ ਮਾਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਡਿਸਟਿਲਰੀ ਵੀ ਨਸ਼ਟ ਕਰ ਦਿੱਤੀ ਗਈ ਹੈ। ਇਹ ਛਾਪੇਮਾਰੀ ਆਬਕਾਰੀ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਆਬਕਾਰੀ ਇੰਸਪੈਕਟਰਾਂ ਰਾਸ਼ਨ ਮਾਹੀ, ਰਵਿੰਦਰ ਸਿੰਘ, ਕਮਲਜੀਤ ਸਿੰਘ ਚੀਮਾ, ਹਰਦੀਪ ਸਿੰਘ ਬੈਂਸ ਅਤੇ ਹੋਰ ਸ਼ਾਮਲ ਸਨ।
ਇਹ ਵੀ ਪੜ੍ਹੋ : ਵਿਨੀ ਮਹਾਜਨ ਵੱਲੋਂ ਮਿਸ਼ਨ ਫਤਿਹ 2.0 ਨੂੰ ਸਫਲ ਕਰਕੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਦੇ ਨਿਰਦੇਸ਼