ਜ਼ਿਕਰਯੋਗ ਹੈ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਕਿਸੇ ਵੀ ਵਾਹਨ ਨੂੰ ਬਿਨਾਂ ਕਾਰਨ ਅੰਮ੍ਰਿਤਸਰ ਵਿਚ ਦਾਖਲ ਨਾ ਹੋਣ ਦੀਆਂ ਸਪੱਸ਼ਟ ਹਿਦਾਇਤਾਂ ਦਿੱਤੀਆਂ ਗਈਆਂ ਹਨ। ਬੇਸ਼ੱਕ ਵਾਹਨ ਚਾਲਕ ਕੋਲ ਦੂਜੇ ਸੂਬਿਆਂ ਤੋਂ ਅੰਮ੍ਰਿਤਸਰ ਆਉਣ ਦਾ ਪਰਮਿਟ ਹੈ ਪਰ ਉਸ ਤੋਂ ਇਲਾਵਾ ਉਸ ਨੂੰ ਅੰਦਰ ਆਉਣ ਦਾ ਕੋਈ ਠੋਸ ਕਾਰਨ ਵੀ ਦੱਸਣਾ ਹੋਵੇਗਾ। ਇਸ ਦੇ ਲਈ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ਵਿਚ ਆਉਣ ਵਾਲੇ ਹਰ ਰਸਤੇ ’ਤੇ ਸਪੈਸ਼ਲ ਚੈੱਕ ਪੋਸਟ ਬਣਾਈ ਗਈ ਹੈ, ਜਿਥੇ ਨਾਕੇ ’ਤੇ ਤਾਇਨਾਤ ਪੁਲਿਸ ਅਧਿਕਾਰੀ ਪੂਰੀ ਪੁੱਛ-ਗਿੱਛ ਕਰਕੇ ਪੋਸਟ ਇੰਚਾਰਜ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਚਾਲਕ ਨੂੰ ਅੰਦਰ ਆਉਣ ਦੀ ਇਜਾਜ਼ਤ ਮਿਲੇਗੀ।
ਡੀਸੀਪੀ ਮੁਖਵਿੰਦਰ ਸਿੰਘ ਨੇ ਇਸ ਬਾਰੇ ਦੱਸਿਾ ਕਿ ਸ਼ਹਿਰ ਵਿਚ ਆਉਣ ਵਾਲੇ ਹਰ ਰਸਤੇ ’ਤੇ ਬਣਾਈ ਗਈ ਪੁਲਿਸ ਪੋਸਟਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ। ਬਿਨਾਂ ਕਿਸੇ ਠੋਸ ਕਾਰਨ ਦੇ ਪਰਮਿਟ ਹੋਣ ਦੇ ਬਾਵਜੂਦ ਕਿਸੇ ਵੀ ਚਾਲਕ ਨੂੰ ਬਿਨਾਂ ਸੀਨੀਅਰ ਅਧਿਕਾਰੀਆਂ ਦੇ ਪੁੱਛੇ ਸ਼ਹਿਰ ਵਿਚ ਨਹੀਂ ਆਉਣ ਦਿੱਤਾ ਜਾਵੇਗਾ। ਤੇ ਉੱਚ ਅਧਿਕਾਰੀਆਂ ਵੱਲੋਂ ਇਜਾਜ਼ਤ ਮਿਲਣ ’ਤੇ ਹੀ ਉਹ ਸ਼ਹਿਰ ਵਿਚ ਆ ਸਕੇਗਾ।