Expired tear gas shells fired : ਹਰਿਆਣਾ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਤੋਂ ਦਿੱਲੀ ਕੂਚ ਨੂੰ ਰੋਕਣ ਲਈ ਹਰ ਜ਼ਿਲ੍ਹੇ ਦੇ ਵੱਖ-ਵੱਖ ਹਾਈਵੇਅ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਜੋਕਿ ਪੰਜ ਸਾਲ ਪੁਰਾਣੇ ਐਕਸਪਾਇਰਡ ਸਨ।
ਇਹ ਐਕਸਪਾਇਰੀ ਡੇਟ ਦੇ ਗੋਲੇ ਰੋਹਤਕ ਅਤੇ ਕਰਨਾਲ ਰੇਂਜ ਪੁਲਿਸ ਵੱਲੋਂ ਦਾਗੇ ਗਏ ਹਨ। ਇਸ ਪੂਰੇ ਮਾਮਲੇ ਦਾ ਡੀਜੀਪੀ ਮਨੋਜ ਯਾਦਵ ਨੇ ਜਾਂਚ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ, ਇਹ ਵੀ ਡਾਟਾ ਮੰਗਿਆ ਹੈ ਕਿ ਕਿਸ ਜ਼ਿਲ੍ਹੇ ਵਿੱਚ ਕਿੰਨੇ ਗੋਲੇ ਚਲਾਏ ਗਏ ਹਨ। ਇਹ ਦਾਗੇ ਗਏ ਗੋਲੇ ਕਿਸ ਮੈਨਿਊਫੈਕਚਰਿੰਗ ਡੇਟ ਜਾਂ ਐਕਸਪਾਇਰੀ ਡੇਟ ਦੇ ਸਨ।
ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਅਤੇ ਸੜਕਾਂ ’ਤੇ ਧੂੰਆਂ ਫੈਲਾਉਣ ਲਈ ਵਰਤੇ ਜਾਂਦੇ ਅੱਥਰੂ ਗੈਸ ਦੇ ਗੋਲੇ ਪੁਲਿਸ ਫਾਇਰਿੰਗ ਰੇਂਜ ਵਿਚ ਚਲਾ ਕੇ ਜਾਂ ਟੋਏ ਵਿਚ ਦਬਾ ਕੇ ਨਸ਼ਟ ਕੀਤੇ ਜਾਂਦੇ ਹਨ। ਦੰਗਾਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਆਦਿ ਉੱਤੇ ਕਾਬੂ ਪਾਉਣ ਲਈ ਇਨ੍ਹਾਂ ਗੋਲਿਆਂ ਦਾ ਇਸਤੇਮਾਲ ਪੰਜ ਤੋਂ ਸੱਤ ਸਾਲਾਂ ਤੱਕ ਹੀ ਹੁੰਦੀ ਹੈ।
ਪਹਿਲੇ ਤਿੰਨ ਸਾਲਾਂ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਫਿਰ ਚਾਰ ਸਾਲਾਂ ਲਈ ਸਿਖਲਾਈ ਲਈ ਵਰਤੇ ਜਾਂਦੇ ਹਨ। ਨਵੇਂ ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦੌਰਾਨ ਅੱਥਰੂ ਗੈਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਕਰਨਾਲ, ਅੰਬਾਲਾ, ਸੋਨੀਪਤ ਅਤੇ ਪਾਣੀਪਤ ਸਮੇਤ ਕਈ ਜ਼ਿਲ੍ਹਿਆਂ ਵਿੱਚ ਪੁਲਿਸ ਨੇ ਦਿੱਲੀ ਕੂਚ ਨੂੰ ਰੋਕਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਸੀ।
ਇਸ ਬਾਰੇ ਡੀਜੀਪੀ ਮਨੋਜ ਯਾਦਵ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਧਿਆਨ ਵਿੱਚ ਨਹੀਂ ਸੀ। ਕਿਸੇ ਵੀ ਸਥਿਤੀ ਵਿੱਚ ਪੁਲਿਸ ਐਕਸਪਾਇਰੀ ਅੱਥਰੂ ਗੈਸ ਦੇ ਗੋਲੇ ਨਹੀਂ ਛੱਡ ਸਕਦੀ। ਜਾਂਚ ਦੌਰਾਨ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਹੁਕਮ ਦੇ ਕੇ ਰਿਪੋਰਟ ਤਲਬ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਏਗੀ। ਸੂਬੇ ਭਰ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਗੋਲੇ ਦਾਗੇ ਗਏ ਹਨ, ਉਨ੍ਹਾਂ ਦਾ ਵੀ ਵੇਰਵਾ ਮੰਗਿਆ ਹੈ।