Extended flight dates from : ਅੰਮ੍ਰਿਤਸਰ : ਏਅਰ ਇੰਡੀਆ ਦੀਆਂ ਸਿੱਧੀਆਂ ਉਡਾਨਾਂ ਹੀਥਰੋ ਤੋਂ ਪੰਜਾਬ ਲਈ 31 ਦਸੰਬਰ ਤੱਕ ਅਤੇ ਬਰਮਿੰਘਮ ਦੀ ਉਡਾਨ 29 ਨਵੰਬਰ ਵਧਾ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਏਅਰ ਇੰਡੀਆ ਵੱਲੋਂ ਪਿਛਲੇ ਸਾਲ ਸਟੈਨਸਟਡ ਤੋਂ ਪੰਜਾਬ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਾਲ ਉਨ੍ਹਾਂ ਨੇ ਹੀਥਰੋ ਤੋਂ ਸਿੱਧੀ ਉਡਾਨ ਸ਼ੁਰੂ ਕੀਤੀ ਹੈ। ਇਸ ਸਿੱਧੀ ਉਡਾਨ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ। ਜ਼ਿਕਰਯੋਗ ਹੈ ਕਿ ਸਿੱਧੀਆਂ ਉਡਾਨਾਂ ਦੀ ਘਾਟ ਅਤੇ ਉੱਚ ਕਿਰਾਏ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਦਿਲੀ ਨੂੰ ਉਡਾਨ ਭਰ ਰਹੇ ਹਨ ਅਤੇ ਪੰਜਾਬ ਤੱਕ ਪਹੁੰਚਣ ਲਈ ਉਨ੍ਹਾਂ ਨੂੰ 24 ਘੰਟੇ ਹੋਰ ਬਿਤਾਉਣੇ ਪੈਂਦੇ ਹਨ।
ਪਿਛਲੇ ਤਿੰਨ ਸਾਲਾਂ ਤੋਂ ਸੇਵਾ ਟਰੱਸਟ ਯੂਕੇ ਅਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪਿਛਲੇ 3 ਸਾਲਾਂ ਤੋਂ ਏਅਰ ਇੰਡੀਆ, ਭਾਰਤੀ ਸਰਕਾਰ ਅਤੇ ਭਾਰਤੀ ਉੱਚ ਕਮਿਸ਼ਨ ਅੱਗੇ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਸੀ ਅਤੇ ਇਸ ਸੰਬੰਧੀ ਯੂਕੇ, ਦਿੱਲੀ ਅਤੇ ਪੰਜਾਬ ਵਿਚ ਵੱਖ-ਵੱਖ ਨੇਤਾਵਾਂ ਅਤੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਹਨ। ਸੇਵਾ ਟਰੱਸਟ ਯੂਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਏਅਰ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਹੀਥਰੋ ਅਤੇ ਬਰਮਿੰਘਮ ਦੋਵਾਂ ਨੂੰ ਸਥਾਈ ਤੌਰ ‘ਤੇ ਅੰਮ੍ਰਿਤਸਰ ਲਈ ਉਡਾਨਾਂ ਸ਼ੁਰੂ ਕਰਨ ਬ੍ਰਿਟਿਸ਼ ਅਤੇ ਵਰਜਿਨ ਏਅਰਵੇਜ਼ ਨੂੰ ਤੇ ਹੋਰ ਏਅਰਲਾਈਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ।