ਸਮਾਜਵਾਦੀ ਪਾਰਟੀ ਦੇ ਨੇਤਾ ਆਜਮ ਖਾਂ ਦੇ ਬੇਟੇ ਅਬਦੁੱਲਾ ਆਜ਼ਮ ਦੇ ਦੋ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ।ਕੋਰਟ ਨੇ ਆਜ਼ਮ ਖਾਂ, ਅਬਦੁੱਲਾ ਆਜਮ ਤੇ ਪਤਨੀ ਤੰਜੀਨ ਫਾਤਮਾ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਕੋਰਟ ਦੇ ਹੁਕਮ ‘ਤੇ ਤਿੰਨਾਂ ਨੂੰ ਸਿੱਧਾ ਜੇਲ੍ਹ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਕੋਰਟ ਨੇ ਬੁੱਧਵਾਰ ਨੂੰ ਮਾਮਲੇ ਵਿਚ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਪਾ ਦੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਖਾਂ ਦੇ ਦੋ ਜਨਮ ਸਰਟੀਫਿਕੇਟ ਮਾਮਲੇ ਵਿਚ ਦੋਵੇਂ ਧਿਰਾਂ ਦੀਆਂ ਦਲੀਲ ਸੁਣਨ ਦੇ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ।
ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਨੇ 2019 ਵਿਚ ਗੰਜ ਥਾਣੇ ਵਿਚ ਸਪਾ ਦੇ ਸੀਨੀਅਰ ਨੇਤਾ ਆਜਮ ਖਾਂ ਦੇ ਪੁੱਤਰ ਵਿਧਾਇਕ ਅਬਦੁੱਲਾ ਆਜ਼ਮ ਖਿਲਾਫ ਦੋ ਜਨਮ ਸਰਟੀਫਿਕੇਟ ਹੋਣ ਦਾ ਮਾਮਲਾ ਦਰਜ ਕਰਾਇਆ ਸੀ ਜਿਸ ਵਿਚ ਸਪਾ ਨੇਤਾ ਆਜ਼ਮ ਖਾਂ ਤੇ ਉਨ੍ਹਾਂ ਦੀ ਪਤਨੀ ਡਾ. ਤੰਜੀਨ ਫਾਤਮਾ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ।
ਪੁਲਿਸ ਨੇ ਜਾਂਚ ਦੇ ਬਾਅਦ ਮਾਮਲੇ ਵਿਚ ਚਾਰਜਸ਼ੀਟ ਕੋਰਟ ਵਿਚ ਦਾਖਲ ਕੀਤੀ ਸੀ। ਤਿੰਨੋਂ ਹੀ ਲੋਕ ਇਸ ਸਮੇਂ ਜ਼ਮਾਨਤ ‘ਤੇ ਚੱਲ ਰਹੇ ਹਨ। ਮਾਮਲਾ ਐੱਮਪੀ-ਐੱਮਐੱਲਏ ਮੈਜਿਸਟ੍ਰੇਟ ਟ੍ਰਾਇਲ ਕੋਰਟ ਵਿਚ ਚੱਲ ਰਿਹਾ ਹੈ। 11 ਅਕਤੂਬਰ ਨੂੰ ਇਸ ਮੁਕੱਦਮੇ ਵਿਚ ਅਬਦੁੱਲਾ ਆਜ਼ਮ ਦੇ ਵਕੀਲਾਂ ਨੂੰ ਬਹਿਸ ਕਰਨੀ ਸੀ ਪਰ ਉਨ੍ਹਾਂ ਵੱਲੋਂ ਕੋਰਟ ਵਿਚ ਮੁਲਤਵੀ ਪ੍ਰਾਰਥਨਾ ਪੱਤਰ ਦਿੱਤਾ ਗਿਆ ਸੀ ਜਿਸ ‘ਤੇ ਕੋਰਟ ਨੇ ਸੁਣਵਾਈ ਕਰਦੇ ਹੋਏ ਅਹਦੁੱਲਾ ਨੂੰ ਹੁਕਮ ਦਿੱਤਾ ਸੀ ਕਿ ਉਹ 16 ਅਕਤੂਬਰ ਤੱਕ ਲਿਖਿਤ ਬਹਿਸ ਦਾਖਲ ਕਰ ਸਕਦੇ ਹਨ।
ਫੈਸਲੇ ਖਿਲਾਫ ਜ਼ਿਲ੍ਹਾ ਜੱਜ ਦੀ ਕੋਰਟ ਵਿਚ ਰਿਵੀਜਨ ਦਾਇਰ ਕੀਤੀ ਗਈ ਸੀ ਜਿਸ ਨੂੰ MP-MLA ਸੈਸ਼ਨ ਕੋਰਟ ਦੀ ਸੁਣਵਾਈ ਦੇ ਬਾਅਦ ਖਾਰਚ ਕਰ ਦਿੱਤਾ ਸੀ। ਮੰਗਲਵਾਰ ਨੂੰ ਅਬਦੁੱਲਾ ਆਜ਼ਮ ਦੇ ਵਕੀਲਾਂ ਨੇ ਲਿਖਿਤ ਬਹਿਸ ਦਾਖਲ ਕੀਤੀ ਜਿਸ ਦੇ ਬਾਅਦ ਕੋਰਟ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਡਬਲ ਤੋਹਫ਼ਾ, ਬੋਨਸ ਦਾ ਐਲਾਨ, 4 ਫੀਸਦੀ DA ‘ਚ ਵੀ ਵਾਧਾ
ਦੋਸ਼ ਸੀ ਕਿ ਅਬਦੁੱਲਾ ਨੇ ਆਪਣੇ ਦੋ ਜਨਮ ਸਰਟੀਫਿਕੇਟ ਬਣਵਾਏ ਹਨ ਜਿਸ ਵਿਚ ਇਕ ਰਾਮਪੁਰ ਨਗਰਪਾਲਿਕਾ ਕੌਂਸਲ ਤੋਂ ਜਦੋਂਕਿ ਦੂਜਾ ਸਰਟੀਫਿਕੇਟ ਲਖਨਊ ਨਗਰ ਨਿਗਮ ਤੋਂ ਬਣਵਾਇਆ। ਦੋਸ਼ ਹੈ ਕਿ ਉਸਦਾ ਇਸਤੇਮਾਲ ਅਬਦੁੱਲਾ ਆਜ਼ਮ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ।