ਹੁਸ਼ਿਆਰਪੁਰ ਦੇ ਮਾਸੂਮ ਹਰਵੀਰ ਦੀ ਯਾਦ ਵਿਚ ਗੁਰੂ ਘਰ ਵਿਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਪਰਿਵਾਰ ਦੇ ਨਾਲ ਖੜ੍ਹੇ ਸਨ ਤੇ ਨਾਲ ਹੀ ਹਰਵੀਰ ਦੇ ਪਰਿਵਾਰ ਦੇ ਹੱਕ ਵਿਚ ਕੇਸ ਲੜ ਰਹੇ ਵਕੀਲ ਅਸ਼ਵਨੀ ਸ਼ਰਮਾ ਨੇ ਮੁਲਜ਼ਮ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ।
ਉਨ੍ਹਾਂ ਕਿਹਾ ਕਿ ਮਾਸੂਮ ਬੱਚੇ ਨਾਲ ਬਹੁਤ ਘਿਨੌਣੀ ਕਰਤੂਤ ਕੀਤੀ ਗਈ ਹੈ। ਅਜਿਹੀਆਂ ਹਰਕਤਾਂ ਨਾਲ ਬੱਚਿਆਂ ਦੇ ਪਰਿਵਾਰਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਕਿਤੇ ਵੀ ਬਾਹਰ ਖੇਡਣ ਜਾਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਮੁਲਜ਼ਮ ਨੂੰ ਦੇਖ ਕੇ ਲੱਗਦਾ ਹੈ ਉਸ ਨੂੰ ਕੋਈ ਪਛਤਾਵਾ ਨਹੀਂ ਹੈ। ਇਸ ਲਈ ਅਜਿਹੇ ਗੁਨਾਹਗਾਰ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ।
ਵਕੀਲ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਨੂੰ ਜੇ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਪਰਿਵਾਰ ਨੂੰ ਛੇਤੀ ਇਨਸਾਫ਼ ਦਿਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























