ਮੁਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਵੱਡੀ ਲੁੱਟ ਦੀ ਘਟਨਾ ਵਾਪਰੀ ਹੈ। ਜਿਥੇ ਬੇਖੌਫ ਲੁਟੇਰਿਆਂ ਨੇ ਸ਼ਹਿਰ ਵਿਚ ਰਹਿੰਦੇ ਮੁਥੂਟ ਫਾਇਨਾਂਸ ਦੇ ਰੀਜਨਲ ਮੈਨੇਜਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਬਦਮਾਸ਼ਾਂ ਨੇ ਜ਼ੀਰਕਪੁਰ ਦੇ ਸ਼ਰਮਾ ਅਸਟੇਟ ਵਿਖੇ ਮੁਥੂਟ ਫਾਇਨਾਂਸ ਦੇ ਰੀਜਨਲ ਮੈਨੇਜਰ ਦੀ ਪਤਨੀ, ਪੁੱਤਰ ਅਤੇ ਨੌਕਰਾਣੀ ਨੂੰ ਬੰਦੂਕ ਦੀ ਨੋਕ ਅਤੇ ਹਥਿਆਰਾਂ ‘ਤੇ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਕੀਤੀ।
ਬਦਮਾਸ਼ਾਂ ਨੇ ਵੀਰਵਾਰ ਦੁਪਹਿਰ 12 ਵਜੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਦਹਿਸ਼ਤ ਵਿੱਚ ਹੈ।
ਰੀਜਨਲ ਮੈਨੇਜਰ ਜੈ ਦੇਵ ਗੋਇਲ ਦੀ ਪਤਨੀ ਨਰੇਸ਼ ਗੋਇਲ, ਪੁੱਤਰ ਕਪਿਲ ਗੋਇਲ ਅਤੇ ਨੌਕਰਾਣੀ ਘਟਨਾ ਦੇ ਸਮੇਂ ਘਰ ਵਿੱਚ ਮੌਜੂਦ ਸਨ। 12.03 ਵਜੇ ਇਕ ਬੈਗ ਲਏ ਨੌਜਵਾਨ ਪਹਿਲਾਂ ਘਰ ਵਿੱਚ ਦਾਖਲ ਹੋਇਆ, ਜਿਸ ਤੋਂ ਬਾਅਦ ਚਾਰ ਹੋਰ ਨੌਜਵਾਨ ਘਰ ਵਿੱਚ ਵੜ ਆਏ।
ਦੋਸ਼ੀਆਂ ਨੇ ਗਨ ਪੁਆਇੰਟ ’ਤੇ ਘਰ ਵਿੱਚ ਮੌਜੂਦ ਸਾਰਿਆਂ ਨੂੰ ਬੰਧਕ ਬਣਾ ਲਿਆ। ਦੱਸਿਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਬੇਟੇ ਕਪਿਲ ਗੋਇਲ ‘ਤੇ ਹਮਲਾ ਕੀਤਾ ਅਤੇ ਪਤਨੀ ਨਰੇਸ਼ ਕੁਮਾਰੀ ਨੂੰ ਗਰਦਨ ‘ਤੇ ਤਲਵਾਰ ਰੱਖ ਕੇ ਘਰ ਵਿਚ ਰੱਖੀ ਨਕਦੀ ਅਤੇ ਸੋਨਾ ਲਿਆਉਣ ਲਈ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ- ਘਰ ‘ਚ ਡੇਰਾ ਬਣਾ ਕੇ ਰਹਿ ਰਹੇ ਬਾਬੇ ਦਾ ਬੇਰਹਿਮੀ ਨਾਲ ਕਤਲ
ਸਾਰਿਆਂ ਨੂੰ ਦੋ ਘੰਟੇ ਬੰਧਕ ਬਣਾ ਕੇ ਰੱਖਿਆ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਲੁਟੇਰੇ ਘਰ ਵਿੱਚ ਰੱਖੇ ਕਿੰਨੇ ਨਕਦੀ ਅਤੇ ਗਹਿਣੇ ਲੈ ਗਏ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲੁੱਟ ਦੀ ਇਹ ਵਾਰਦਾਤ ਸੀ.ਸੀ.ਟੀ.ਵੀ. ਫੁਟੇਜ ਵਿਚ ਦੋਸ਼ੀ ਵੀ ਦਿਖਾਈ ਦੇ ਰਹੇ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।