Family of Nabha jail bound gangster : ਐਨਡੀਪੀਐਸ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ਸੰਨੀ ਪ੍ਰਤਾਪ ਦੇ ਪਰਿਵਾਰ ਨੇ ਡੀਜੀਪੀ ਸਾਹਮਣੇ ਸੰਨੀ ਦੀ ਸੁਰੱਖਿਆ ਦੀ ਮੰਗ ਉਠਾਈ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਮੰਨੀ ਪ੍ਰਤਾਪ ਦੀ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਹੁਣ ਸੰਨੀ ਦੀ ਜਾਨ ਨੂੰ ਵੀ ਖਤਰਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਸੀ। ਮੰਨੀ ਪ੍ਰਤਾਪ ‘ਤੇ ਉਸ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਇਸ ਕਾਰਨ ਪੂਰਾ ਪੁਲਿਸ ਵਿਭਾਗ ਸੰਨੀ ਮਨੀ ਦੇ ਪਿੱਛੇ ਪੈ ਗਿਆ।
ਇਹ ਵੀ ਪੜ੍ਹੋ : ਮੋਗਾ ‘ਚ ‘ਬਲੈਕ ਫੰਗਸ’ ਦੀ ਦਸਤਕ ਨਾਲ ਫੈਲੀ ਦਹਿਸ਼ਤ, PGI ਰੈਫਰ ਕੀਤਾ ਮਰੀਜ਼
ਜੇਲ੍ਹ ਜਾਣ ਤੋਂ ਬਾਅਦ ਵੀ ਸੰਨੀ ਮੰਨੀ ਖ਼ਿਲਾਫ਼ ਕਈ ਕੇਸ ਦਰਜ ਹੋਏ ਸਨ ਅਤੇ ਹੁਣ ਮੰਨੀ ਦੀ ਵੀ ਜੇਲ੍ਹ ਹਿਰਾਸਤ ਵਿੱਚ ਮੌਤ ਹੋ ਗਈ। ਜਿਸ ਨੂੰ ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਕਤਲ ਦੱਸਿਆ ਹੈ।
ਪਰਿਵਾਰ ਨੇ ਦੋਸ਼ ਲਾਇਆ ਕਿ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਵੀ ਦਿੱਤੀ ਹੈ। ਉਸ ਅਧਿਕਾਰੀ ਦੇ ਖਾਤੇ ਵਿੱਚ 30 ਹਜ਼ਾਰ ਰੁਪਏ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਉਹ ਸ਼ਿਕਾਇਤ ਦੇ ਨਾਲ ਡੀਜੀਪੀ ਅਤੇ ਵਿਜੀਲੈਂਸ ਨੂੰ ਵੀ ਦੇ ਚੁੱਕੇ ਹਨ।