ਫਰੀਦਕੋਟ ਦੇ ਐੱਸਐੱਸਪੀ ਵੱਲੋਂ ਸਾਰੇ ਥਾਣੇ ਮੁਖੀਆਂ ਲਈ ਨਵੇਂ ਫਰਮਾਨ ਜਾਰੀ ਕੀਤੇ ਗਏ ਹਨ ਜਿਸ ਵਿਚ ਐੱਸਐੱਸ ਦਫਤਰ ਵੱਲੋਂ ਵੱਖ-ਵੱਖ ਥਾਣਾ ਮੁਖੀਆਂ ਨੂੰ ਇਕ ਮਹੀਨੇ ਵਿਚ ਇਕ ਨਸ਼ੇ ਦਾ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ।
SSP ਦਾ ਕਹਿਣਾ ਹੈ ਕਿ ਜੇਕਰ ਉਕਤ ਹੁਕਮਾਂ ਦੀ ਪਾਲਣਾ ਵਿਚ ਲਾਪ੍ਰਵਾਹੀ ਵਰਤੀ ਜਾਂਦੀ ਹੈ ਤਾਂ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਨੇ ਸਾਰੇ ਥਾਣਾ ਮੁਖੀਆਂ ਨੂੰ ਕਿਹਾ ਹੈ ਕਿ ਜੇਕਰ ਕੋਈ ਨਸ਼ੇ ਦੇ ਮਾਮਲੇ ਵਿਚ ਨਹੀਂ ਫੜਿਆ ਜਾਂਦਾ ਹੈ ਤਾਂ ਵੀ NDPS ਐਕਟ ਤਹਿਤ ਕੇਸ ਦਰਜ ਕਰਨਾ ਹੀ ਹੋਵੇਗਾ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਰੋਜ਼ੀ-ਰੋਟੀ ਕਮਾਉਣ ਲਈ ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ
ਇਕ ਤਰ੍ਹਾਂ ਤੋਂ ਐੱਸਐੱਸਪੀ ਦਫਤਰ ਵੱਲੋਂ ਪੁਲਿਸ ਥਾਣਾ ਮੁਖੀਆਂ ਨੂੰ ਟਾਰਗੈੱਟ ਦਿੱਤਾ ਗਿਆ ਹੈ ਜਿਸ ਤਹਿਤ ਇਕ ਮਹੀਨੇ ਦੇ ਅੰਦਰ ਨਸ਼ੇ ਨੂੰ ਲੈ ਕੇ ਇਕ ਕੇਸ ਦਰਜ ਕਰਨਾ ਹੋਵੇਗਾ ਨਹੀਂ ਤਾਂ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: