Farmer of Mohali learnt Organic Farming : ਪੰਜਾਬ ਦੇ ਇੱਕ ਕਿਸਾਨ ਨੇ ਜੈਵਿਕ ਖੇਤੀ ਦੀਆਂ ਬਾਰੀਕੀਆਂ ਨੂੰ ਸਮਝ ਫਿਰ ਯੂ-ਟਿਊਬ ਦਾ ਸਹਾਰਾ ਲੈਕੇ ਕੁਦਰਤੀ ਪੌਦਿਆਂ ਦੀ ਵਰਤੋਂ ਕਰਦਿਆਂ ਫਸਲਾਂ ਦੀ ਪੈਦਾਵਾਰ ਵਧਾਈ। ਕੁਝ ਸਾਲਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਤਾਂ ਖੇਤਾਂ ਵਿੱਚ ਫਸਲ ਬੀਜਣ ਤੋਂ ਪਹਿਲਾਂ ਹੀ ਖਰੀਦ ਦੇ ਆਰਡਰ ਆ ਜਾਂਦੇ ਹਨ। ਮੋਹਾਲੀ, ਪੰਜਾਬ ਦਾ ਸੁਰਜੀਤ ਸਿੰਘ ਉਹ ਕਿਸਾਨ ਹੈ ਜਿਸਨੇ ਆਪਣੇ ਜਜ਼ਬੇ ਨਾਲ ਜੈਵਿਕ ਖੇਤੀ ਨੂੰ ਸਫਲ ਬਣਾਇਆ ਹੈ। ਸੁਰਜੀਤ ਸਿੰਘ ਮੁਹਾਲੀ ਦੇ ਪਿੰਡ ਤੰਗੌਰੀ ਪਹਿਲਾਂ ਪੰਜਾਬ ਪੁਲਿਸ ਵਿਚ ਕੰਮ ਕਰਦਾ ਸੀ। ਬਾਅਦ ਵਿਚ ਉਹ ਨੈਸ਼ਨਲ ਆਰਗੈਨਿਕ ਫਾਰਮਿੰਗ ਗਾਜ਼ੀਆਬਾਦ ਵਿਚ ਸ਼ਾਮਲ ਹੋ ਗਿਆ। ਇਸ ਦੇ ਨਾਲ ਖੇਤੀਬਾੜੀ ਵਿਭਾਗ ਨਾਲ ਮੇਲ-ਜੋਲ ਕਰ ਕੇ ਮਿੱਟੀ ਦੀ ਪਰਖ ਅਤੇ ਉਸ ਦੀ ਉਪਜਾਊ ਸਮਰੱਥਾ ਬਾਰੇ ਸਿੱਖਿਆ। ਨਾਲ ਹੀ ਸੋਇਲ ਬੈਂਕ ਤੋਂ ਮਿੱਟੀ ਦੇ ਕੁਦਰਤੀ ਤੱਤਾਂ ਦੀ ਜਾਕਾਰੀ ਲਈ।
ਇਸ ਤੋਂ ਬਾਅਦ ਉਸਨੇ ਆਪਣੇ ਤਰੀਕੇ ਨਾਲ ਖੇਤੀ ਸ਼ੁਰੂ ਕੀਤੀ। ਖੇਤਾਂ ਦੀ ਕੁਦਰਤੀ ਢਲਾਨ ਨੂੰ ਵੇਖਦੇ ਹੋਏ, ਇੱਕ ਟੋਬਾ (ਤਲਾਅ) ਬਣਾਇਆ ਤਾਂਜੋ ਲੋੜ ਪੈਣ ‘ਤੇ ਟੋਲੂ ਪੰਪ ਲਗਾ ਕੇ ਖੇਤਾਂ ਦੀ ਸਿੰਜਾਈ ਕੀਤੀ ਜਾ ਸਕੇ। ਸੁਰਜੀਤ ਨੇ ਕਿਹਾ ਕਿ ਦੇਸੀ ਜੰਗਲੀ ਛੋਟੀ ਮੱਛੀ ਦੀ ਪੈਦਾਵਾਰ ਕਰਕੇ ਕੈਲਸ਼ੀਅਮ ਨਾਲ ਭਰਪੂਰ ਪਾਣੀ ਨਾਲ ਫਸਲਾਂ ਨੂੰ ਸਿੰਜਿਆ ਜਾਂਦਾ ਹੈ। ਸੁਰਜੀਤ ਸਿੰਘ ਨੇ ਯੂਟਿਊਬ ‘ਤੇ ਸਿੱਖਿਆ ਕਿ ਜੈਵਿਕ ਖੇਤੀ ਨਾਲ ਸਬੰਧਤ ਡੀ ਕੰਪੋਸਰ, ਕੁਦਰਤੀ ਪੌਦੇ ਜਿਵੇਂ ਧਤੂਰਾ, ਭੰਗ, ਅੱਕ, ਨਿੰਮ ਆਦਿ ਕੁਦਰਤੀ ਪੌਦਿਆਂ ਦੇ ਬਾਇਓ ਪੇਸਟਾਈਸਾਈਡ ਅਤੇ ਨਾਈਟ੍ਰੋਜਨ ਬਾਇਓ ਖਾਦ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਉਸਨੇ ਚਾਟੀ ਕੀ ਲੱਸੀ ਨੂੰ ਸੰਭਾਲਣਾ ਸ਼ੁਰੂ ਕੀਤਾ। ਪੰਜ ਸਾਲਾਂ ਤਕ ਫਸਲਾਂ ਵਿੱਚ ਲੱਸੀ ਦੀ ਵਰਤੋਂ ਕਰਨ ਤੋਂ ਬਾਅਦ, ਉਹ ਇਸ ਸਿੱਟੇ ’ਤੇ ਪਹੁੰਚਿਆ ਕਿ ਤਿੰਨ ਤੋਂ ਦਸ ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀ ਕੰਪੋਸਰ ਦੀ ਵਰਤੋਂ ਮਿੱਟੀ ਦੇ ਜੈਵਿਕ ਤੱਤਾਂ ਨੂੰ ਵਧਾ ਸਕਦੀ ਹੈ। ਇਸ ਦੀ ਵਰਤੋਂ ਤੋਂ ਬਾਅਦ, ਫ਼ਫ਼ੂੰਦੀ, ਕੀਟਨਾਸ਼ਕ ਜ਼ਹਿਰ ਜਾਂ ਰਸਾਇਣਕ ਖਾਦਾਂ ਦੀ ਜ਼ਰੂਰਤ ਨਹੀਂ ਹੈ।
ਸੁਰਜੀਤ ਸਿੰਘ ਨੇ ਕਿਹਾ ਕਿ ਸ਼ੁਰੂਆਤ ਵਿੱਚ ਦੋ ਤਿੰਨ ਸਾਲ ਫਸਲਾਂ ਦਾ ਝਾੜ ਘੱਟ ਸੀ, ਪਰ ਉਤਪਾਦਾਂ ਦੀਆਂ ਕੀਮਤਾਂ ਨਾਲ ਘਾਟਾ ਪੂਰਾ ਹੋ ਜਾਂਦਾ ਸੀ। ਇਸ ਤੋਂ ਬਾਅਦ, ਉਹ ਹੁਣ ਪੂਰੀ ਜੈਵਿਕ ਖੇਤੀ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਆਮਦਨੀ ਵੀ ਸਵਾ ਤੋਂ ਡੇਢ ਗੁਣਾ ਤੱਕ ਵੱਧ ਗਈ ਹੈ। ਹਾਲ ਇਹ ਹੈ ਕਿ ਫਸਲ ਬੀਜਣ ਤੋਂ ਪਹਿਲਾਂ ਹੀ ਉਸ ਦੀ ਬੁਕਿੰਗ ਹੋ ਜਾਂਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਢਾਈ ਏਕੜ ਵਿੱਚ ਪੰਜ ਕਿਲ੍ਹਿਆਂ ਵਿੱਚ ਜੈਵਿਕ ਕਣਕ ਨਾਲ ਗੰਨੇ ਦੀ ਬਿਜਾਈ ਕੀਤੀ ਹੈ। ਜੈਵਿਕ ਗੁੜ ਸਿੱਧੇ ਗੰਨੇ ਤੋਂ ਬਣਾਇਆ ਜਾਂਦਾ ਹੈ, ਜਿਸ ਨੂੰ ਉਹ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ।