ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਅੱਜ ਗੁਰਦੁਆਰਾ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਸੰਗਰਾਂਦ ਦੇ ਦਿਹਾੜੇ ‘ਤੇ ਨਤਮਸਤਕ ਹੋਣ ਪਹੁੰਚੇ, ਜਿਥੇ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਅਤੇ ਖੂਬ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਮੌਜੂਦ ਕਿਸਾਨਾਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜੇ ਹੋਏ ਸਨ। ਉਨ੍ਹਾਂ ਨੇ ਗੱਡੀ ਨੂੰ ਰੋਕਣ ਅਤੇ ਇਸ ਦੀ ਭੰਨਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਬੜੀ ਮੁਸ਼ਕਲ ਨਾਲ ਕਾਂਗਰਸ ਆਗੂ ਵੱਲੋਂ ਉਥੋਂ ਗੱਡੀ ਵਿੱਚ ਨਿਕਲਿਆ ਗਿਆ।
ਕਾਂਗਰਸ ਆਗੂ ਮੰਡ ਨੇ ਇਸ ਘੇਰਾਬੰਦੀ ਨੂੰ ਗੁੰਡਾਗਰਦੀ ਦੱਸਿਆ ਅਤ ਸਖਤ ਸਬਦਾਂ ਵਿੱਚ ਨਿਖੇਧੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਕੋਈ ਕਿਸਾਨ ਨਹੀਂ ਸਨ, ਸਗੋਂ ਕਿਸਾਨਾਂ ਦਾ ਅੰਦੋਲਨ ਖਰਾਬ ਕਰਨ ਵਾਲੇ ਹਨ। ਅਸੀਂ ਦੇਸ਼ ਹਿੱਤ ਲਈ ਕੰਮ ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ।
ਇਹ ਵੀ ਪੜ੍ਹੋ : ਖੁਦਕੁਸ਼ੀ ਜਾਂ ਵਾਰਦਾਤ? ਬਠਿੰਡਾ ਦੀ ਝੀਲ ‘ਚੋਂ ਭੇਤਭਰੇ ਹਾਲਾਤਾਂ ‘ਚ ਮਿਲੀਆਂ ਔਰਤ ਤੇ ਬੱਚੀ ਦੀਆਂ ਲਾਸ਼ਾਂ
ਰਹੀ ਗੱਲ ਕਿਸਾਨ ਅੰਦੋਲਨ ਦੀ ਤਾਂ ਮੈਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਹਾਂ ਪਰ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀ ਕਰਾਂਗੇ। ਉਨ੍ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬਾਹਰ ਕਰਨ, ਜੋ ਕਿਸਾਨ ਅੰਦੋਲਨ ਖਰਾਬ ਕਰ ਰਹੇ ਹਨ।