Farmers order generators : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਮੋਬਾਈਲ ਚਾਰਜ ਕਰਨ ਲਈ ਹੀ ਨਹੀਂ ਸਗੋਂ ਲੰਗਰਾਂ ਵਿਚ ਰੋਟੀਆਂ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਸਮੇਤ ਕਈ ਹੋਰ ਉਦੇਸ਼ਾਂ ਲਈ ਵੀ ਬਿਜਲੀ ਦੀ ਲੋੜ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਇਸੇ ਦੇ ਚੱਲਦਿਆਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ਵਾਲੀਆਂ ਥਾਵਾਂ ’ਤੇ ਬਿਜਲੀ ਲਈ ਜਰਨੇਟਰ ਸੈਟ ਮੰਗਵਾਏ ਗਏ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਕਿਸਾਨ ਜਨਰੇਟਰਾਂ ਦੇ ਮਾਲਕ ਸਨ ਜਦੋਂ ਕਿ ਦੂਸਰੇ ਕੁਝ ਕਿਰਾਏ ‘ਤੇ ਲਏ ਸਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸੈਕਟਰੀ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ “ਕਿਸਾਨ ਆਪਣੇ ਆਪ ਹੀ ਬਿਜਲੀ ਦੀ ਸਪਲਾਈ ਲੈਣ ਲਈ ਇਹ ਜਰਨੇਟਰ ਲੈ ਕੇ ਆਏ ਹਨ। ਕਈਆਂ ਨੇ ਬਿਜਲੀ ਉਪਕਰਣਾਂ ਲਈ ਛੋਟੇ ਸੋਲਰ ਬੈਟਰੀ ਦਾ ਪ੍ਰਬੰਧ ਵੀ ਕੀਤਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਪਾਣੀ ਕੱਟਣ ਤੋਂ ਇਲਾਵਾ ਸਟ੍ਰੀਟ ਲਾਈਟਾਂ ਲਈ ਬਿਜਲੀ ਸਪਲਾਈ ਬੰਦ ਕਰਨ ਅਤੇ ਇੰਟਰਨੈਟ ਸੇਵਾਵਾਂ ਬੰਦ ਕਰਨ ਤੋਂ ਬਾਅਦ ਹੋਰ ਜਨਰੇਟਰਾਂ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇੱਥੋਂ ਤਕ ਕਿ ਕਈਂ ਕਈ ਪਿੰਡਾਂ ਦੇ ਇਲੈਕਟ੍ਰੀਸ਼ੀਅਨ, ਵੱਡੀ ਗਿਣਤੀ ਵਿੱਚ ਖੇਤੀ ਦੇ ਪਿਛੋਕੜ ਵਾਲੇ ਇੱਥੇ ਪਹੁੰਚੇ ਹਨ। ਕਿਸਾਨ ਬਹੁਤ ਉਤਸ਼ਾਹ ਵਿੱਚ ਹਨ ਅਤੇ ਬੜੀ ਹਿੰਮਤ ਨਾਲ ਇਨ੍ਹਾਂ ਛੋਟੇ ਮਸਲਿਆਂ ਦਾ ਸਾਹਮਣਾ ਕਰ ਰਹੇ ਹਨ। ”
ਉਨ੍ਹਾਂ ਕਿਹਾ ਕਿ “ਇਹ ਇਕ ਪੂਰੀ ਤਰ੍ਹਾਂ ਬਲੈਕਆਊਟ ਵਰਗਾ ਸੀ ਪਰ ਅਸੀਂ ਸ਼ੁਰੂ ਵਿਚ ਹੀ ਕੁਝ ਜਨਰੇਟਰਾਂ ਨੂੰ ਨਾਲ ਲੈ ਕੇ ਆਏ ਸੀ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟਿਕਰੀ ਸਰਹੱਦ ‘ਤੇ ਵਧੇਰੇ ਜਨਰੇਟਰ ਸਾਡੀ ਅੰਦੋਲਨ ਵਾਲੀ ਥਾਂ’ ਤੇ ਪਹੁੰਚ ਗਏ ਹਨ। ਡੀਜ਼ਲ ਦੇ ਖਰਚੇ ਪਿੰਡ ਵਾਸੀਆਂ ਵੱਲੋਂ ਬਿਜਲੀ ਦੀ ਵਰਤੋਂ ਕਰਕੇ ਦਿੱਤੇ ਜਾ ਰਹੇ ਹਨ।