ਫਤਿਹਗੜ੍ਹ ਸਾਹਿਬ ਵਿਚ ਪੁਲਿਸ ਨੇ ਇੰਟਰ ਸਟੇਟ ਨਸ਼ਾ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕੀਤਾ। ਉੱਤਰ ਪ੍ਰਦੇਸ਼ ਦੇ ਆਗਰਾ ਤੇ ਸਹਾਰਨਪੁਰ ਤੋਂ ਲੈ ਕੇ ਪੰਜਾਬ, ਹਰਿਆਣਾ, ਦਿੱਲੀ ਤੱਕ ਇਹ ਨੈਟਵਰਕ ਫੈਲਿਆ ਸੀ। ਇਸ ਦੇ 5 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਨਸ਼ੀਲੀ ਦਵਾਈਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਮੁਲਜ਼ਮਾਂ ਕੋਲੋ 2 ਲੱਖ 30 ਹਜ਼ਾਰ 400 ਨਸ਼ੀਲੀਆਂ ਗੋਲੀਆਂ, 68144 ਟੀਕੇ, 9669 ਸ਼ੀਸ਼ੀਆਂ, 5760 ਕੈਪਸੂਲ ਬਰਾਮਦ ਕੀਤੇ ਗਏ। ਇਹ ਇਸ ਸਾਲ ਵਿਚ ਮੈਡੀਕਲ ਨਸ਼ੇ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸੀਆਈਏ ਸਰਹਿੰਦ ਨੇ 12 ਅਗਸਤ 2023 ਨੂੰ ਅੰਬਾਰਾ ਦੀ ਪਰਸ਼ੂਰਾਮ ਕਾਲੋਨੀ ਦੇ ਰਹਿਣ ਵਾਲੇ ਗੌਰਵ ਸਿੰਘ ਕਾਲਾ ਨੂੰ 44 ਨਸ਼ੀਲੇ ਟੀਕਿਆਂ ਤੇ 44 ਸ਼ੀਸ਼ੀਆਂ ਸਣੇ ਗ੍ਰਿਫਤਾਰ ਕੀਤਾ ਸੀ। ਗੌਰਵ ਦੀ ਪੁੱਛਗਿਛ ਵਿਚ ਇਸ ਨੈਟਵਰਕ ਦੇ ਸੁਰਾਗ ਮਿਲੇ ਸਨ। ਗੌਰਵ ਉੱਤਰ ਪ੍ਰਦੇਸ਼ ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ਾ ਲਿਆ ਕੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜਿਲ੍ਹਿਆਂ ਵਿਚ ਸਪਲਾਈ ਕਰਦਾ ਹੈ। ਗੌਰਵ ਦੇ ਸਾਥੀ ਮੁਹੰਮਦ ਅਰਬਾਜ ਦਾ ਨਾਂ ਸਾਹਮਣੇ ਆਇਆਸੀ ਜਿਸ ਨੂੰ 25 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ।
ਮੁਹੰਮਦ ਅਰਬਾਜ ਸਹਾਰਨਪੁਰ ਦੇ ਖਾਤਾਖੇੜੀ ਇਲਾਕੇ ਵਿਚ ਜਨਤਾ ਮੈਡੀਕਲ ਸਟੋਰ ਚਲਾ ਰਿਹਾ ਸੀ। ਇਸ ਦੇ ਬਾਅਦ ਮੁਹੰਮਦ ਅਰਬਾਜ ਦੇ ਸਾਥੀ ਮੁਹੰਮਦ ਸਲਮਾਨ ਨੂੰ ਕਾਬੂ ਕੀਤਾ ਗਿਆ। ਦੋਵਾਂ ਨੇ ਚਿਲਕਾਨਾ ਰੋਡ ਸਾਈਫਨ ਕਸਬੇ ਵਿਚ ਮੈਡੀਕਲ ਨਸ਼ਾ ਰੱਖਣ ਲਈ ਗੋਦਾਮ ਬਣਾਇਆ ਹੋਇਆਸੀ। ਗੋਦਾਮ ਵਿਚੋਂ ਭਾਰੀ ਮਾਤਰਾ ਵਿਚ ਮੈਡੀਕਲ ਨਸ਼ਾ ਬਰਾਮਦ ਕੀਤਾ ਗਿਆ। ਗੋਦਾਮ ਫੜਨ ਦੇ ਬਾਅਦ ਇਨ੍ਹਾਂ ਦੋਵਾਂ ਦੇ ਤੀਜੇ ਪਾਰਟਨਰ ਮੁਹੰਮਦ ਸਾਹਬੇਜ ਵਾਸੀ ਸਹਾਰਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਮੈਡੀਕਲ ਨਸ਼ਾ ਸਪਲਾਈ ਕਰਦਾ ਸੀ। ਮੁਹੰਮਦ ਸਾਹਬੇਜ ਦਾ ਵੀ ਮਹੇਸ਼ਵਰੀ ਵਿਚ ਮੈਡੀਕਲ ਸਟੋਰ ਹੈ। ਜਾਂਚ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਮੈਡੀਕਲ ਨਸ਼ਾ ਸਪਲਾਈ ਕਰਨ ਵਾਲਾ ਵੱਡਾ ਤਸਕਰ ਰਾਕੇਸ਼ ਕੁਮਾਰ ਉਰਫ ਮਨੋਜ ਕੁਮਾਰ ਵਾਸੀ ਆਗਰਾ ਹੈ। ਰਾਕੇਸ਼ ਨੂੰ ਕੇਸ ਵਿਚ ਨਾਮਜ਼ਦ ਕਰਕੇ ਆਗਰਾ ਵਿਚ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਨੇ ਜਾਰੀ ਕੀਤੇ ਹੁਕਮ, ਫਰਵਰੀ ਤੇ ਅਗਸਤ ‘ਚ ਸੇਵਾਮੁਕਤ ਹੋਣ ਵਾਲੇ ਪ੍ਰਿੰਸੀਪਲਾਂ ਦੇ ਸੇਵਾਕਾਲ ‘ਚ ਵਾਧਾ
ਫਤਿਹਗੜ੍ਹ ਸਾਹਿਬ ਪੁਲਿਸ ਨੇ ਇਸ ਗਿਰੋਹ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਮੈਡੀਕਲ ਨਸ਼ਾ ਰੱਖਣ ਦੇ 3 ਗੈਰ-ਕਾਨੂੰਨੀ ਗੋਦਾਮ ਫੜੇ ਗਏ। ਮੈਡੀਕਲ ਸਟੋਰਾਂ ਦੀ ਆੜ ਵਿਚ ਗੋਰਖਧੰਦਾ ਕਰਨ ਦਾ ਖੁਲਾਸਾ ਹੋਇਆ। ਪੁਲਿਸ ਨੇ 2 ਲੱਖ 30 ਹਜ਼ਾਰ 400 ਨਸ਼ੀਲੀ ਗੋਲੀਆਂ, 68144 ਟੀਕ, 9669 ਸ਼ੀਸ਼ੀਆਂ, 5760 ਕੈਪਸੂਲ ਬਰਾਮਦ ਕੀਤੇ ਗਏ। 2 ਲੱਖ 20 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ। ਇਕ ਕਰੇਟਾ ਕਾਰ, 2 ਬਾਈਕਾਂ, 1 ਸਕੂਟਰੀ ਬਰਾਮਦ ਕੀਤੀ ਗਈ। ਮੁਹੰਮਦ ਸਾਹਬੇਜ ਤੇ ਰਾਕੇਸ਼ ਕੁਮਾਰ ਖਿਲਾਫ ਪਹਿਲਾਂ ਵੀ ਉੱਤਰ ਪ੍ਰਦੇਸ਼ ਵਿਚ ਮੈਡੀਕਲ ਨਸ਼ਾ ਸਪਲਾਈ ਕਰਨ ਦੇ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: