ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਿਓ ਵੱਲੋਂ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮੁਲਜ਼ਮ ਦੀ ਪਛਾਣ ਪੰਜਾਬ ਹੋਮਗਾਰਡ ਦੇ ਸੇਵਾਮੁਕਤ ਵਿਅਕਤੀ ਵਜੋਂ ਹੋਈ ਹੈ, ਜਿਸ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਆਪਣੇ ਪੁੱਤ ਦੀ ਜਾਨ ਲੈ ਲਈ।
ਜਾਣਕਾਰੀ ਦਿੰਦਿਆਂ ਮੁਲਜ਼ਮ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਮੇਜ ਸਿੰਘ ਪੰਜਾਬ ਹੋਮਗਾਰਡ ਵਿਚੋਂ ਸਾਲ 2021 ਵਿਚ ਰਿਟਾਇਰ ਹੋਇਆ ਸੀ। ਉਸ ਦੇ ਤਿੰਨ ਲੜਕੇ ਹਨ ਜਿਨ੍ਹਾਂ ਵਿਚੋਂ ਵਿਚਕਾਰਲਾ ਮੁੰਡਾ ਸੁਖਰਾਜ ਸਿੰਘ ਰਾਜੂ ਨੂੰ ਨਸ਼ੇ ਕਰਨ ਦੀ ਆਦਤ ਸੀ। ਉਸ ਦੀ ਇਸ ਆਦਤ ਤੋਂ ਪੂਰਾ ਟੱਬਰ ਬਹੁਤ ਪ੍ਰੇਸ਼ਾਨ ਸੀ। ਨਸ਼ਾ ਕਰਕੇ ਉਹ ਅਕਸਰ ਘਰਦਿਆਂ ਨਾਲ ਲੜਦਾ-ਝਗੜਦਾ ਸੀ। ਬੀਤੀ ਰਾਤ ਪਰਿਵਾਰ ਵਾਲੇ ਕਿਸੇ ਜਾਣਕਾਰ ਦੇ ਘਰ ਧਾਰਮਿਕ ਪ੍ਰੋਗਰਾਮ ਵਿਚ ਗਏ ਸਨ ਜਿਥੇ ਉਸ ਦਾ ਪਤੀ ਗੁਰਮੇਜ ਤੇ ਪੁੱਤ ਸੁਖਰਾਜ ਵੀ ਲੰਗਰ ਛਕਣ ਗਏ ਸਨ। ਰਾਤ ਲਗਭਗ 9 ਵਜੇ ਜਦੋਂ ਉਹ ਘਰ ਪਰਤੇ ਤਾਂ ਦੋਵੇਂ ਝਗੜਾ ਕਰ ਰਹੇ ਸਨ। ਰੌਲੇ ਦੀ ਆਵਾਜ਼ ਸੁਣ ਕੇ ਪਤਨੀ ਬਾਹਰ ਆ ਤਾਂ ਦੇਖਿਆ ਕਿ ਉਸਦਾ ਪੁੱਤ ਰਾਜੂ ਖੂਨ ਨਾਲ ਲੱਥਪੱਥ ਸੀ।ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਅੱਜ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਨੇ ਹੈੱਡ ਕਾਂਸਟੇਬਲ ਦੀ ਕਾਰ ਨੂੰ ਮਾਰੀ ਟੱਕਰ, ਨਾਕਾ ਲਗਾ ਕੇ ਗੱਡੀ ਨੂੰ ਰੋਕਣ ਦੀ ਕੀਤੀ ਸੀ ਕੋਸ਼ਿਸ਼
ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਮੁਲਜ਼ ਗੁਰਮੇਜ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: