Father in law burned daughter in law : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁੱਡਾਪਿੰਡ ਵਿਚ ਇਕ ਸਹੁਰੇ ਵੱਲੋਂ ਆਪਣੀ ਹੀ ਨਾਲ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਵੱਲੋਂ ਇਨਕਾਰ ਕਰਨ ’ਤੇ ਸਹੁਰੇ ਨੇ ਉਸ ’ਤੇ ਗਰਮ ਸ਼ਰਾਬ ਪਾ ਦਿੱਤੀ, ਜਿਸ ਨਾਲ ਉਹ ਝੁਲਸ ਗਈ। ਪੀੜਤ ਔਰਤ ਨੇ ਆਪਣੇ ਪਤੀ ਸਣੇ ਐਸਐਸਪੀ ਦੇ ਸਾਹਮਣੇ ਪੇਸ ਹੋ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਾਜਵਿੰਦਰ ਕੌਰ ਪਤਨੀ ਲਵਪ੍ਰੀਤ ਜੋਕਿ ਮੁੱਡਾਪਿੰਡ ਦੀ ਰਹਿਣ ਵਾਲੀ ਹੈ, ਨੇ ਸ੍ਰੀ ਗੋਇੰਦਵਾਲ ਸਾਹਿਬ ਵਿਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦਾ ਪਤੀ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ ਅਤੇ ਉਹ ਘਰ ਵਿਚ ਇਕੱਲੀ ਸੀ। ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸਹੁਰੇ ਨੇ ਉਸ ਨੂੰ ਕੁੱਟਣਾ ਸ਼ਰੂ ਸ਼ੁਰੂ ਕਰ ਦਿੱਤਾ। ਪਰ ਫਿਰ ਵੀ ਪੀੜਤਾ ਵੱਲੋਂ ਲਗਾਤਾਰ ਸਹੁਰੇ ਦੀ ਇਸ ਹਰਕਤ ਦਾ ਵਿਰੋਧ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਸਹੁਰੇ ਨੇ ਰਾਜਵਿੰਦਰ ਕੌਰ ’ਤੇ ਗਰਮ ਸ਼ਰਾਬ ਪਾ ਦਿੱਤੀ, ਜਿਸ ਨਾਲ ਉਹ ਝੁਲਸ ਗਈ। ਰਾਜਵਿੰਦਰ ਕੌਰ ਇਕ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੀ ਹੈ। ਉਸ ਨੇ ਇਸ ਸਬੰਧੀ ਆਪਣੇ ਪਤੀ ਨਾਲ ਐਸਐਸਪੀ ਸਾਹਮਣੇ ਪੇਸ਼ ਹੋ ਕੇ ਸਹੁਰੇ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।