ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ 3 ਜਵਾਕਾਂ ਦਾ ਪਿਓ 2 ਜਵਾਕਾਂ ਦੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ ਹੈ। ਦੋਸਤ ਨੇ ਵਿਦੇਸ਼ ਬੈਠੇ ਦੋਸਤ ਨੂੰ ਧੋਖਾ ਦਿੱਤਾ ਤੇ ਆਪਣੇ ਦੁਬਈ ਬੈਠੇ ਦੋਸਤ ਦੀ ਘਰਵਾਲੀ ਨੂੰ ਲੈ ਕੇ ਫਰਾਰ ਹੋ ਗਿਆ।
ਸਹੁਰਾ ਪਰਿਵਾਰ ਵੱਲੋਂ ਮੁੰਡੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਨੂੰਹ ਅਜਿਹੀ ਨਹੀਂ ਸੀ ਪਰ ਮੁੰਡਾ ਉਸ ਨੂੰ ਬਹਿਲਾ-ਫੁਸਲਾ ਕੇ ਆਪਣਾ ਨਾਲ ਲੈ ਗਿਆ ਹੈ ਤੇ ਨਾਲ ਹੀ ਸਹੁਰਾ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਭੰਨ-ਤੋੜ ਕਰਨ ਦੇ ਇਲਜ਼ਾਮ ਲਗਾਏ ਹਨ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਮੁੰਡੇ ਦੇ ਪਰਿਵਾਰਕ ਮੈਂਬਰ ਤੇ ਪਤਨੀ ਸਾਡੇ ਘਰ ਆਏ ਤੇ ਉਨ੍ਹਾਂ ਦੇ ਸਾਡੇ ਘਰ ਵਿਚ ਆ ਕੇ ਸਾਮਾਨ ਦੀ ਭੰਨ-ਤੋੜ ਵੀ ਕੀਤੀ ਹੈ। ਫਿਰ ਮੌਕੇ ‘ਤੇ ਸਰਪੰਚਣੀ ਨੂੰ ਸੱਦਿਆ ਗਿਆ ਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਡੌਂਕੀ ਲਾ ਕੇ ਅਮਰੀਕਾ ਗਿਆ ਨੌਜਵਾਨ ਹੋਇਆ ਲਾਪਤਾ, ਲੱਖਾਂ ਰੁਪਏ ਖਰਚ ਕੇ ਮਾਪਿਆਂ ਨੇ ਭੇਜਿਆ ਸੀ ਵਿਦੇਸ਼
ਉਨ੍ਹਾਂ ਦੱਸਿਆ ਕਿ 15 ਫਰਵਰੀ ਤੋਂ ਉਨ੍ਹਾਂ ਦੀ ਨੂੰਹ ਘਰ ਵਾਪਸ ਨਹੀਂ ਆਈ। ਉਹ ਦੁੱਧ ਲੈਣ ਗਈ ਸੀ ਤੇ ਅਜੇ ਤੱਕ ਨਹੀਂ ਪਰਤੀ। ਪਹਿਲੀ ਸ਼ਿਕਾਇਤ ਤਾਂ 15 ਫਰਵਰੀ ਨੂੰ ਪੁਲਿਸ ਨੂੰ ਦੇ ਦਿੱਤੀ ਗਈ ਤੇ ਹੁਣ ਮੁੰਡੇ ਦੇ ਪਰਿਵਾਰ ਵੱਲੋਂ ਘਰ ਵਿਚ ਕੀਤੀ ਗਈ ਭੰਨ-ਤੋੜ ਦੀ ਦੂਜੀ ਸ਼ਿਕਾਇਤ ਕੀਤੀ ਗਈ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਮੁੰਡੇ ਖਿਲਾਫ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
