ਮੋਹਾਲੀ ਪੁਲਿਸ ਵੱਲੋਂ ਐਨਕਾਊਂਟਰ ਵਿਚ ਫੜੇ ਗਏ ਗੈਂਗਸਟਰ ਪਰਮਵੀਰ ਸਿੰਘ ਪ੍ਰਿੰਸ ਦੇ ਪਿਤਾ ਡਾ. ਹਰਪਾਲ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਰਪਾਲ ਸਿੰਘ ਨੂੰ ਰਾਜਪੁਰਾ ਸਿਟੀ ਥਾਣਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ‘ਤੇ ਪੁਲਿਸ ਨੂੰ ਝੂਠੀ ਸੂਚਨਾ ਦਿੰਦੇ ਹੋਏ ਪੁਲਿਸ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਐੱਫਆਈਆਰ ਦਰਜ ਕੀਤੀ ਹੈ।
ਇਸ ਕੇਸ ਵਿਚ ਪੁਲਿਸ ਨੇ ਹਰਪਾਲ ਸਿੰਘ ਦੇ ਇਲਾਵਾ ਉਸ ਦੇ ਪੁੱਤਰ ਗੈਂਗਸਟਰ ਪਰਮਵੀਰ ਸਿੰਘ ਪ੍ਰਿੰਸ, ਉਸ ਦੇ ਰਿਸ਼ਤੇਦਾਰ ਕਰਮਜੀਤ ਸਿੰਘ ਵਾਸੀ ਕੁਰੂਕਸ਼ੇਤਰ ਹਰਿਆਣਾ ਤੇ ਸੈਫਦੀਪੁਰ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹਰਪਾਲ ਸਿੰਘ ਨੂੰ ਸਿਟੀ ਰਾਜਪੁਰ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਬਾਅਦ ਪੁਲਿਸ ਰਿਮਾਂਡ ‘ਤੇ ਲਿਆ ਹੈ।
ਦਰਜ FIR ਮੁਤਾਬਕ ਪਰਮਵੀਰ ਸਿੰਘ ਪ੍ਰਿੰਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਉਸ ਦੇ ਪਿਤਾ ਡਾ. ਹਰਪਾਲ ਸਿੰਘ ਨੂੰ ਭਣਕ ਲੱਗ ਗਈ ਸੀ। ਪੁਲਿਸ ਨੇ ਬਚ ਕੇ ਰਹਿਣ ਲਈ ਇਨ੍ਹਾਂ ਲੋਕਾਂ ਨੇ ਗੈਂਗਸਟਰ ਪ੍ਰਿੰਸ ਦੇ ਕਿਡਨੈਪਿੰਗ ਦੀ ਝੂਠੀ ਕਹਾਣੀ ਬਣਾਈ ਤੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ : ਨਵਾਂਸ਼ਹਿਰ ਪੁਲਿਸ ਦੀ ਕਾਰਵਾਈ, 2 ਕਿਲੋ ਹੈਰੋ.ਇਨ ਸਣੇ ਤੇ ਕੈਸ਼ ਸਣੇ ਤਸਕਰ ਗ੍ਰਿਫਤਾਰ
ਸ਼ਿਕਾਇਤ ਵਿਚ ਹਰਪਾਲ ਸਿੰਘ ਨੇ ਫਿਰੌਤੀ ਮੰਗਣ ਦੇ ਮੈਸੇਜ ਆਉਣ ਦਾ ਜ਼ਿਕਰ ਵੀ ਕੀਤਾ ਸੀ। ਮੋਹਾਲੀ ਪੁਲਿਸ ਵੱਲੋਂ ਪ੍ਰਿੰਸ ਨੂੰ ਫੜਦੇ ਹੀ ਇਸ ਝੂਠ ਦਾ ਪਰਦਾਫਾਸ਼ ਹੋਇਆ ਕਿਉਂਕਿ ਇਨ੍ਹਾਂ ਲੋਕਾਂ ਨੇ ਪੁਲਿਸ ਸੁਰੱਖਿਆ ਲੈਣ ਲਈ ਸਿਟੀ ਰਾਜਪੁਰਾ ਥਾਣਾ ਵਿਚ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ। ਗੈਂਗਸਟਰ ਪਰਮਵੀਰ ਸਿੰਘ ਗ੍ਰਿਫਤਾਰੀ ਦੇ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕੀਤਾ ਸੀ। ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਪ੍ਰਿੰਸਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਹਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਪੁਲਿਸ ਰਿਮਾਂਡ ‘ਤੇ ਲੈਂਦੇ ਹੋਏ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –