ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਲਗਭਗ ਇਕ ਕਿਲੋ ਹੈਰੋਇਨ ਦੇ ਨਾਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਉਕਤ ਤਸਕਰ ਪਾਕਿਸਤਾਨ ਦੇ ਨਾਮੀ ਤਸਕਰਾਂ ਦੇ ਲਿੰਕ ਵਿਚ ਸਨ ਤੇ ਉਨ੍ਹਾਂ ਤੋਂ ਹੀ ਮੁਲਜ਼ਮ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ। ਕਾਊਂਟਰ ਇੰਟੈਲੀਜੈਂਸ ਫਾਜ਼ਿਲਕਾ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਆਈਜੀ ਲਖਬੀਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਕਾਊਂਟਰ ਇੰਟੈਲੀਜੈਂਸ ਨੇ ਏਆਈਜੀ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਤਸਕਰੀ ਕਰਦਾ ਹੈ। ਉਨ੍ਹਾਂ ਦੀ ਟੀਮ ਨੇ ਥਾਣਾ ਲੱਖੋਕੇ ਬਹਿਰਾਮ ਅਧੀਨ ਪਿੰਡ ਨਵਾ ਕਿਲਾ ਵਿਚ ਦਬਿਸ਼ ਦੇ ਕੇ ਮੁਲਜ਼ਮ ਤਰਸੇਮ ਲਾਲ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ‘ਤੇ ਇਸ ਕੋਲੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਬਾਈਕ ਤੇ ਕਾਰ ਦੀ ਹੋਈ ਟੱਕਰ, 2 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ, ਤੀਜਾ ਜ਼ਖਮੀ
ਤਸਕਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਇਸ ਨਾਲ ਕੀਤੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁਲਜ਼ਮ ਪੁਲਿਸ ਜਲਦ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ ਜਿਸ ਤੋਂ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਪਾਕਿਸਤਾਨ ਦੇ ਕਿਹੜੇ ਤਸਕਰਾਂ ਦੇ ਲਿੰਕ ਵਿਚ ਸਨ ਅਤੇ ਪਹਿਲਾਂ ਕਿੰਨੀ ਵਾਰ ਮੁਲਜ਼ਮ ਹੈਰੋਇਨਦੀ ਖੇਪ ਮੰਗਵਾ ਚੁੱਕਾ ਸੀ। ਇਸ ਇਕ ਕਿਲੋ ਦੀ ਖੇਪ ਨੂੰ ਕਿਥੇ ਭੇਜਣਾ ਸੀ। ਉਸ ਬਾਰੇ ਵੀ ਪੁਲਿਸ ਪੁੱਛਗਿਛ ਕਰ ਰਹੀ ਹੈ। ਮੁਲਜ਼ਮ ਨੇ ਪਾਕਿ ਦੇ ਤਸਕਰਾਂ ਤੋਂ ਲਿੰਕ ਹੋਣ ਦੀ ਗੱਲ ਕਬੂਲੀ ਹੈ।
ਵੀਡੀਓ ਲਈ ਕਲਿੱਕ ਕਰੋ -: