FCI tightens rules on procurement: ਪੰਜਾਬ ਤੇ ਹਰਿਆਣਾ ਵਿਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਐੱਫਸੀਆਈ ਨੇ ਐਮਐਸਪੀ ‘ਤੇ ਫਸਲਾਂ ਦੀ ਖਰੀਦ ਲਈ ਨਿਯਮਾਂ ਨੂੰ ਸਖਤ ਕਰਦੇ ਹੋਏ ਨਵੇਂ ਫਰਮਾਨ ਜਾਰੀ ਕਰ ਦਿੱਤੇ ਹਨ। ਇਹ ਹੁਕਮ ਸਿਰਫ ਐਮਐਸਪੀ ‘ਤੇ ਫਸਲਾਂ ਦੀ ਖਰੀਦ ਬਾਰੇ ਹੀ ਨਹੀਂ, ਸਗੋਂ ਫਸਲਾਂ ਦੀ ਕੁਆਲਿਟੀ ਸੰਬੰਧੀ ਵੀ ਨਿਯਮ ਸਖਤ ਕਰ ਦਿੱਤੇ ਗਏ ਹਨ। ਕਿਸਾਨ ਸੰਗਠਨਾਂ ਨੇ ਹਾਲਾਂਕਿ ਨਿਯਮਾਂ ਦੀ ਸਖਤੀ ‘ਤੇ ਸਵਾਲ ਚੁੱਕੇ ਹਨ। ਦੱਸ ਦੇਈਏ ਕਿ ਐਫਸੀਆਈ ਦਾ ਇਸ ਸਾਲ ਪੰਜਾਬ ਤੋਂ 13 ਮਿਲੀਅਨ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਹੈ।
ਐਫਸੀਆਈ ਵੱਲੋਂ ਜਾਰੀ ਹੁਕਮਾਂ ਮੁਤਾਬਕ ਨਮੀ ਦੀ ਸੀਮਾ ਨੂੰ 14 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖਰਾਬ ਦਾਣਿਆਂ ਦੀ ਹੱਦ ਨੂੰ ਵੀ 4 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਲਈ ਕਿਹਾ ਗਿਆ ਹੈ। ਫਾਰੇਨ ਮੈਟਰ ਦੀ ਦੋ ਫੀਸਦੀ ਤੋਂ ਘਟਾ ਕੇ ਇੱਕ ਫੀਸਦੀ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਖਰਾਬ ਦਾਣੇ 5 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰਨ ਲਈ ਕਿਹਾ ਗਿਆ ਹੈ, ਜਦਕਿ ਲੋਅਰ ਕੁਆਲਿਟੀ ਝੋਨੇ ਦੀ ਸੀਮਾ 6 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਲਈ ਕਿਹਾ ਗਿਆ ਹੈ।
ਉਥੇ ਹੀ ਐਫਸੀਆਈ ਨੇ ਚੌਲਾਂ ਦੀ ਖਰੀਦ ਲਈ ਵੀ ਨਿਯਮ ਸਖਤ ਕਰ ਦਿੱਤੇ ਹਨ, ਜਿਸ ਅਧੀਨ ਚੌਲਾਂ ਦੀ ਖਰੀਦ ਲਈ ਰਿਫਰੈਕਸ਼ਨ ਨੂੰ 25 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਚੌਲਾਂ ਵਿਚ ਨਮੀ ਦੀ ਹੱਦ ਨੂੰ 15 ਫੀਸਦੀ ਤੋਂ ਘਟਾ ਕੇ 14 ਪ੍ਰਤੀਸ਼ਤ ਕਰਨ ਦੀ ਤਜਵੀਜ਼ ਹੈ।