ਪਟਿਆਲਾ ਦੇ ਨਿਊ ਸੇਂਚੁਰੀ ਇਲਾਕੇ ਵਿੱਚ ਸਕੂਟੀ ਨਾਲ ਬੰਨ੍ਹਕੇ ਫੀਮੇਲ ਡਾਗ ਨੂੰ ਘਸੀਟਦੇ ਹੋਏ ਲੈ ਕੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਉਥੇ ਹੀ, ਜ਼ਖਮੀ ਜਾਨਵਰ ਦੀ ਤਿੰਨ ਦਿਨ ਚੱਲੇ ਇਲਾਜ ਤੋਂ ਬਾਅਦ ਮੌਤ ਹੋ ਗਈ। ਜੀਵ ਰੱਖਿਆ ਫਾਊਂਡੇਸ਼ਨ ਡਾਇਰੈਕਟਰ ਦੀ ਸ਼ਿਕਾਇਤ ’ਤੇ ਥਾਣਾ ਪੁਲਿਸ ਨੇ ਅਣਪਛਾਤੇ ਦੋ ਸਕੂਟੀ ਸਵਾਰ ਔਰਤਾਂ ਖਿਲਾਫ ਐਨੀਮਲ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਨਿਊ ਸੈਂਚੁਰੀ ਐਨਕਲੇਵ ਇਲਾਕੇ ਵਿਚ ਇਕ ਫੀਮੇਲ ਡਾਗ ਨੂੰ ਦੋ ਔਰਤਾਂ ਇਕ ਸਕੂਟੀ ਦੇ ਪਿੱਛੇ ਬੰਨ੍ਹ ਕੇ ਘਸੀਟਦੇ ਹੋਏ ਲਿਜਾ ਰਹੀਆਂ ਸਨ। ਇਸ ਦੌਰਾਨ ਰਸਤੇ ਵਿੱਚ ਐਨਜੀਓ ਦੇ ਕੁਝ ਵਰਕਰਾਂ ਨੇ ਉਨ੍ਹਾਂ ਨੂੰ ਵੇਖਿਆ ਅਤੇ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਔਰਤਾਂ ਕੁੱਤੇ ਨੂੰ ਛੱਡ ਕੇ ਫਰਾਰ ਹੋ ਗਈਆਂ। ਸੰਸਥਾ ਨੇ ਜਾਨਵਰ ਖਿੱਚਿਆ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਕੁਝ ਐਨਜੀਓ ਵਰਕਰਾਂ ਨੇ ਉਸ ਨੂੰ ਵੇਖ ਲਿਆ ਅਤੇ ਵਿਰੋਧ ਜਤਾਇਆ। ਵਿਰੋਧ ਹੁੰਦਾ ਵੇਖ ਔਰਤਾਂ ਕੁੱਤੇ ਨੂੰ ਛੱਡ ਕੇ ਫਰਾਰ ਹੋ ਗਈਆਂ। ਸੰਸਥਾ ਨੇ ਜਾਨਵਰ ਦਾ ਇਲਾਜ ਕਰਵਾਇਆ ਪਰ ਤਿੰਨ ਦਿਨ ਬਾਅਦ ਉਸ ਦੀ ਮੌਤ ਹੋ ਗਈ।
ਥਾਣਾ ਸਿਵਲ ਲਾਈਨ ਦੇ ਏਐਸਆਈ ਪ੍ਰੇਮਚੰਦ ਨੇ ਦੱਸਿਆ ਕਿ ਸੰਗਠਨ ਡਾਇਰੈਕਟਰ ਸੁਸ਼ਮਾ ਸਿੰਘ ਰਾਠੌਰ ਦੀ ਸ਼ਿਕਾਇਤ ’ਤੇ ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਲਦੀ ਹੀ ਮੁਲਜ਼ਮ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਅਜੇ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਕੁਝ ਫੋਟੋਆਂ ਸੰਸਥਾ ਦੁਆਰਾ ਦਿੱਤੀਆਂ ਗਈਆਂ ਹਨ। ਇਸ ਦੇ ਅਧਾਰ ‘ਤੇ ਦੋਸ਼ੀ ਔਰਤਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖਬਰ : ਚੰਡੀਗੜ੍ਹ ‘ਚ ਲੱਖਾ ਸਿਧਾਣਾ ‘ਤੇ ਹੋਏ 4 ਕੇਸ ਦਰਜ, ਕਿਸਾਨਾਂ ਨੂੰ ਭੜਕਾਉਣ ਦੇ ਲੱਗੇ ਦੋਸ਼
ਸ਼ਾਕਿਇਤਕਰਤਾ ਚਾਰ ਪੈਰਾਂ ਵਾਲੇ ਜਾਨਵਰਾਂ ਦੀ ਰੱਖਿਆ ਕਰਨ ਵਾਲੀ ਫਾਊਂਡੇਸ਼ਨ ਦੀ ਡਾਇਰੈਟਕਟਰ ਸੁਸ਼ਮਾ ਰਾਠੌਰ ਨੇ ਦੱਸਿਆ ਕਿ ਪੰਜ ਵਾਲੰਟੀਅਰ ਦੀ ਟੀਮ ਵੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੋਸ਼ੀ ਔਰਤਾਂ ਦੀ ਭਾਲ ਕਰ ਰਹੀ ਹੈ।