ਜਲੰਧਰ ਵਿਚ ਕੁਝ ਦਿਨ ਪਹਿਲਾਂ ਜਾਗੋ ਪਾਰਟੀ ਦੌਰਾਨ ਕੀਤੇ ਜਾ ਰਹੇ ਹਵਾਈ ਫਾਇਰ ਦੌਰਾਨ ਇੱਕ 45 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਗੁਰਾਇਆ ਵਜੋਂ ਹੋਈ ਸੀ ਤੇ ਮ੍ਰਿਤਕ ਮਹਿਲਾ ਸਰਪੰਚ ਦਾ ਪਤੀ ਦੱਸਿਆ ਜਾ ਰਿਹਾ ਹੈ।
ਪਹਿਲਾ ਮਹਿਲਾ ਸਰਪੰਚ ਨੇ ਬਿਆਨ ਦਿੱਤਾ ਸੀ ਕਿ ਉਸ ਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਪਰ ਹੁਣ ਫਿਰ ਤੋਂ ਮ੍ਰਿਤਕ ਪਰਮਜੀਤ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਪਤੀ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ ਹੈ ਸਗੋਂ ਗੋਲੀ ਲੱਗਣ ਨਾਲ ਉਨ੍ਹਾਂ ਦੀ ਜਾਨ ਗਈ ਹੈ। ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਉਸ ਨੇ ਪਹਿਲਾਂ ਨਹੀਂ ਦੇਖੀ ਸੀ ਜਿਸ ਵਿਚ ਸਾਫ ਦਿਖ ਰਿਹਾ ਹੈ ਕਿ ਮੇਰੇ ਪਤੀ ਪਰਮਜੀਤ ਸਿੰਘ ਪੰਜਾਬੀ ਗਾਣਿਆਂ ‘ਤੇ ਭੰਗੜਾ ਪਾ ਰਹੇ ਹਨ ਇਸ ਦੌਰਾਨ ਇਕ ਨੌਜਵਾਨ ਹਵਾ ‘ਚ ਫਾਇਰਿੰਗ ਕਰ ਰਿਹਾ ਹੈ। ਅਚਾਨਕ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਨੇੜੇ ਇਕ ਹੋਰ ਵਿਅਕਤੀ ਆਉਂਦਾ ਹੈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਗੋਲੀ ਚਲਾਉਣ ਵਾਲੇ ਨੌਜਵਾਨ ਨੇ ਕੁੱਲ ਤਿੰਨ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ : ਲਾਪਤਾ ਵਿਅਕਤੀ ਦੀ ਦੇਹ ਖੇਤਾਂ ਦੀ ਮਿੱਟੀ ‘ਚੋਂ ਹੋਈ ਬਰਾਮਦ, ਸਾਥੀਆਂ ਵੱਲੋਂ ਕਤਲ ਕੀਤੇ ਜਾਣ ਦਾ ਖਦਸ਼ਾ
ਦੇਖੋ ਵੀਡੀਓ : https://www.facebook.com/dailypostludhiana/videos/614628514873037
ਹੁਣ ਮਹਿਲਾ ਸਰਪੰਚ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਨਹੀਂ ਪਤਾ ਸੀ ਕਿ ਪਤੀ ਕਿਵੇਂ ਹੋਈ। ਹੁਣ ਉਨ੍ਹਾਂ ਨੇ ਵੀਡੀਓ ਦੇਖੀ ਤਾਂ ਉਸ ਨੂੰ ਇੰਝ ਲੱਗ ਰਿਹਾ ਹੈ ਕਿ ਗੋਲੀ ਲੱਗਣ ਨਾਲ ਮੇਰੇ ਪਤੀ ਪਰਮਜੀਤ ਸਿੰਘ ਦੀ ਮੌਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
