ਫਿਰੋਜ਼ਪੁਰ ਪੁਲਿਸ ਨੇ ਇਕ ਨਸ਼ਾ ਤਸਕਰ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਹੈ। ਨਸ਼ਾ ਤਸਕਰ ਗੌਰਵ ਉਰਫ ਗੋਰਾ ਫਿਰੋਜ਼ਪੁਰ ਵਿਚ ਕੁਲਗੜੀ ਥਾਣੇ ਦੇ ਪਿੰਡ ਬੁਕਨਵਾਲਾ ਦਾ ਰਹਿਣ ਵਾਲਾ ਹੈ। ਉਸ ਦੇ ਘਰ ਦੀ ਕੁੱਲ ਕੀਮਤ 16.33 ਲੱਖ ਹੈ।
ਤਸਕਰ ਗੋਰਾ ਦੇ ਘਰ ਲਗਾਏਗਏ ਨੋਟਿਸ ਵਿਚ ਪੁਲਿਸ ਨੇ ਕਿਹਾ ਕਿ ਕੰਪੀਟੈਂਟ ਅਥਾਰਟੀ ਐਂਡ ਐਡਮਿਨੀਸਟ੍ਰੇਟਰ ਦਿੱਲੀ ਦੇ ਹੁਕਮ ‘ਤੇ ਗੌਰਵ ਉਰਫ ਗੋਰਾ ਦਾ NDPS ਕੇਸ ਵਿਚ 3.93 ਮਰਲੇ ਦਾ 2 ਮੰਜ਼ਿਲਾ ਘਰ ਫ੍ਰੀਜ ਕਰ ਦਿੱਤਾ ਗਿਆ ਹੈ। ਹੁਣ ਇਸ ਘਰ ਨੂੰ ਤਸਕਰ ਅੱਗੇ ਵੇਚ ਨਹੀਂ ਸਕੇਗਾ ਤੇ ਨਾ ਹੀ ਕਿਸੇ ਨੂੰ ਟਰਾਂਸਫਰ ਕਰ ਸਕੇਗਾ।
ਫਿਰੋਜ਼ਪੁਰ ਵਿਚ ਹੁਣ ਤੱਕ 10 ਨਸ਼ਾ ਤਸਕਰਾਂ ਦੀ ਜਾਇਦਾਦ ਫ੍ਰੀਜ ਹੋ ਚੁੱਕੀ ਹੈ। ਇਨ੍ਹਾਂ ਦੀ ਕੁੱਲ ਕੀਮਤ 4 ਕਰੋੜ 13 ਲੱਖ 42 ਹਜ਼ਾਰ 500 ਰੁਪਏ ਹੈ। ਇਨ੍ਹਾਂ ‘ਤੇ NDPS ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PU ਦੇ ਹੋਸਟਲ ‘ਚ M-Tech ਦੇ ਵਿਦਿਆਰਥੀ ਨੇ ਕੀਤੀ ਖੁਦ.ਕੁਸ਼ੀ, ਮਾਨਸਿਕ ਤਨਾਅ ‘ਚ ਸੀ ਨੌਜਵਾਨ
ਪੁਲਿਸ ਨੇ ਇਸ ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਘਰ ਹੀ ਨਹੀਂ ਸਗੋਂ ਖੇਤ ਵੀ ਫ੍ਰੀਜ ਕੀਤੇ ਹਨ। ਇਨ੍ਹਾਂ ਸਾਰਿਆਂ ‘ਤੇ ਨੋਟਿਸ ਲਗਾ ਦਿੱਤੇ ਹਨ ਤਾਂ ਕਿ ਕੋਈ ਇਸ ਨੂੰ ਖਰੀਦਣ ਦੇ ਜਾਲ ਵਿਚ ਨਾ ਫਸ ਜਾਵੇ। ਦੱਸ ਦੇਈਏ ਕਿ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਸਣੇ ਕੇਂਦਰ ਤੇ ਸੂਬੇ ਦੀਆਂ 12 ਏਜੰਸੀਆਂ ਕੰਮ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: