ਗੁਜਰਾਤ ਦੇ ਜਾਮਨਗਰ ਵਿਚ ਬੀਤੀ ਰਾਤ ਲਗਭਗ 9.30 ਵਜੇ ਏਅਰਫੋਰਸ ਦਾ ਜਗੁਆਰ ਫਾਈਟਰ ਕ੍ਰੈਸ਼ ਹੋ ਗਿਆ। ਪਲੇਨ ਨੇ ਜਾਮਨਗਰ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ। ਇਕ ਗੰਭੀਰ ਜ਼ਖਮੀ ਹੈ। ਉਸ ਦਾ ਨਾਂ ਮਨੋਜ ਕੁਮਾਰ ਸਿੰਘ ਹੈ। ਪਾਇਲਟ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਪ੍ਰੈਕਟਿਸ ਦੌਰਾਨ ਸਟੇਸ਼ਨ ਤੋਂ ਉਡਾਣ ਭਰਨ ਦੇ ਬਾਅਦ ਜਾਮਨਗਰ ਸਿਟੀ ਤੋਂ ਲਗਭਗ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਦੇ ਇਕ ਖੁੱਲ੍ਹੇ ਮੈਦਾਨ ਵਿਚ ਕ੍ਰੈਸ਼ ਹੋਇਆ। ਇਸ ਦੌਰਾਨ ਇਕ ਪਾਇਲਟ ਇਜੈਕਟ ਹੋਣ ਵਿਚ ਸਫਲ ਰਿਹਾ ਸੀ ਪਰ ਦੂਜਾ ਨਹੀਂ ਨਿਕਲ ਸਕਿਆ। ਕ੍ਰੈਸ਼ ਦੇ ਬਾਅਦ ਪਲੇਨ ਦੇ ਕੀ ਟੁਕੜੇ ਹੋ ਗਏ। ਉਨ੍ਹਾਂ ਵਿਚ ਅੱਗ ਲੱਗ ਗਈ। ਘਟਨਾ ਦੇ ਤੁਰੰਤ ਬਾਅਦ ਹੀ ਪਿੰਡ ਵਾਲੇ ਮੌਕੇ ‘ਤੇ ਪਹੁੰਚੇ ਸਨ। ਲੋਕਾਂ ਨੇ ਜ਼ਖ਼ਮੀ ਜਵਾਨ ਦੀ ਮਦਦ ਕੀਤੀ ਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਵੀ ਦਿੱਤੀ। ਕ੍ਰੈਸ਼ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਲੋਕ ਸਭਾ ’ਚ ਪਾਸ ਹੋਇਆ ਵਕਫ਼ ਸੋਧ ਬਿੱਲ, ਹੁਣ ਰਾਜ ਸਭਾ ‘ਚ ਅੱਜ ਹੋਵੇਗੀ ਚਰਚਾ
ਕ੍ਰੈਸ਼ ਦੀ ਜਾਣਕਾਰੀ ਮਿਲਦੇ ਹੀ ਜਾਮਨਗਰ ਐੱਸਪੀ, ਡੀਐੱਮ ਤੇ ਏਅਰਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ। ਫਾਇਰ ਬ੍ਰਿਗੇਡ ਨੇ ਪਲੇਨ ਵਿਚ ਲੱਗੀ ਅੱਗ ਬੁਝਾਈ। ਕਲੈਕਟਰ ਕੇਤਨ ਠੱਕਰ ਨੇ ਕਿਹਾ ਕਿ ਹਾਦਸਾ ਖੁੱਲ੍ਹੇ ਮੈਦਾਨ ਵਿਚ ਇਨਸਾਨੀ ਇਲਾਕੇ ਤੋਂ ਦੂਰ ਹੋਇਆ। ਅੱਗ ਨੂੰ ਬੁਝਾ ਲਿਆ ਗਿਆ ਹੈ। ਜ਼ਖਮੀ ਪਾਇਲਟ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -:
