ਭਾਰਤੀ ਰਿਜਰਵ ਬੈਂਕ ਨੇ ਦੇਸ਼ ਦੇ ਵੱਡੇ ਪ੍ਰਾਈਵੇਟ ਸੈਕਟਰ ਦੇ ਬੈਂਕ ਐਕਸਿਸ ਬੈਂਕ ‘ਤੇ ਵੱਡੀ ਕਾਰਵਾਈ ਕਰਦੇ ਹੋਏ ਇਸ ‘ਤੇ 90.92 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੇਂਦਰੀ ਬੈਂਕ ਨੇ ਦੱਸਿਆ ਕਿ ਐਕਸਿਸ ਬੈਂਕ ‘ਤੇ ਇਹ ਕਾਰਵਾਈ ਆਰਬੀਆਈ ਦੇ ਬਣਾਏ ਨਿਯਮਾਂ ਦਾ ਪਾਲਣ ਨਾ ਕਰਨ ਕਾਰਨ ਕੀਤੀ ਗਈ ਹੈ।
ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਕਸਿਸ ਬੈਂਕ ‘ਤੇ ਇਹ ਕਾਰਵਾਈ ਇਸ ਕਾਰਨ ਕੀਤੀ ਗਈ ਹੈ ਕਿਉਂਕਿ ਬੈਂਕ ਨੇ Know Your Customer (KVC) ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਸੀ।ਬੈਂਕ ਕੁਝ ਗਾਹਕਾਂ ਦੇ ਪਛਾਣ ਤੇ ਅਡ੍ਰੇਸ ਡਿਟੇਲਸ ਨਾਲ ਜੁੜੇ ਰਿਕਾਰਡ ਨੂੰ ਰੱਖਣ ਵਿਚ ਅਸਫਲ ਰਿਹਾ ਹੈ। ਇਸ ਦੇ ਬਾਅਦ ਆਰਬੀਆਈ ਨੇ ਬੈਂਕ ‘ਤੇ ਕੇਵਾਈਸੀ ਨਾਲ ਜੁੜੇ 2016 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨ ਕਾਰਨ ਬੈਂਕ ‘ਤੇ 90.92 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ।
ਇਹ ਵੀ ਪੜ੍ਹੋ : ਹੁਣ ਸਿਰਫ 7 ਮਿੰਟ ‘ਚ Air Taxi ਨਾਲ ਪਹੁੰਚ ਸਕੋਗੇ ਦਿੱਲੀ ਤੋਂ ਗੁਰੂਗ੍ਰਾਮ, ਮੁੰਬਈ-ਬੇਂਗਲੁਰੂ ਤੇ NCR ‘ਚ ਸ਼ੁਰੂ ਹੋਵੇਗੀ ਸੇਵਾ
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਇਹ ਵੀ ਦੇਖਿਆ ਕਿ ਐਕਸਿਸ ਬੈਂਕ ਦੇ ਕੁਝ ਰਿਕਵਰੀ ਏਜੰਟਸ ਲੋਨ ਲਏ ਗਏ ਗਾਹਕਾਂ ਤੋਂ ਕਰਜ਼ ਵਸੂਲੀ ਕਰਦੇ ਸਮੇਂ ਸਹੀ ਵਿਵਹਾਰ ਨਹੀਂ ਕਰ ਰਹੇ ਹਨ। ਇਸ ਦੇ ਬਾਅਦ ਆਰਬੀਆਈ ਵੱਲੋਂ ਬੈਂਕ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਬੈਂਕ ਨੇ ਇਸ ਦਾ ਜਵਾਬ ਵੀ ਦਿੱਤਾ ਪਰ ਰਿਜਰਵ ਬੈਂਕ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਤੇ ਇਸ ਦੇ ਬਾਅਦ ਬੈਂਕ ‘ਤੇ ਜੁਰਮਾਨਾ ਲਗਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –