ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਵੱਲੋਂ ਪਿੰਡ ਨੂਰਪੁਰ ਵਿਚ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ‘ਤੇ ਤਾਲਾ ਲਗਾਇਆ ਗਿਆ ਸੀ ਜਿਸ ‘ਤੇ ਕਾਰਵਾਈ ਕਰਦੇ ਹੋਏ ਥਾਣਾ ਲਾਡੋਵਾਲ ਦੀ ਪੁਲਿਸ ਨੇ ਸਾਂਸਦ ਰਵਨੀਤ ਬਿੱਟੂ ਸਣੇ 100 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
ਪੁਲਿਸ ਨੂੰ ਨਗਰ ਨਿਗਮ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ FIR ਦਰਜ ਕੀਤੀ ਹੈ। ਬਿੱਟੂ ਖਿਲਾਫ ਪੁਲਿਸ ਨੇ ਆਈਪੀਸੀ ਦੀ ਧਾਰਾ 323, 341, 506, 452, 148 ਤੇ 149 ਦਰਜ ਕੀਤੀ ਹੈ। ਸਾਂਸਦ ਬਿੱਟੂ ਨੇ ਕਿਹਾ ਕਿ ਲਗਭਗ ਢਾਈ ਮਹੀਨੇ ਬਾਅਦ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਨਗਰ ਨਿਗਮ ਵੱਲੋਂ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਲਈ ਪਿੰਡ ਨੂਰਪੁਰ ਬੇਟ ਵਿਚ ਲਗਾਏ ਗਏ ਪਲਾਂਟ ਦਾ ਆਸਪਾਸ ਦੇ ਪਿੰਡ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਂਸਦ ਬਿੱਟੂ ਨੇ ਨਗਰ ਨਿਗਮ ਜ਼ੋਨ-ਏ ਵਿਚ ਦਫਤਰ ਵਿਚ ਤਾਲਾ ਲਗਾਇਆ ਸੀ ਜਿਸ ਦੇ ਬਾਅਦ ਅਗਲੇ ਹੀ ਦਿਨ ਬਿੱਟੂ ਸਣੇ ਹੋਰ ਨੇਤਾਵਾਂ ਖਿਲਾਫ ਥਾਣਾ ਕੋਤਵਾਲੀ ਨੇ ਮਾਮਲਾ ਦਰਜ ਕਰ ਦਿੱਤਾ ਸੀ।
ਪਲਾਂਟ ਦੇ ਚੌਕੀਦਾਰ ਨੇ ਪੁਲਿਸ ਬਿਆਨ ਦਰਜ ਕਰਵਾਇਆ ਕਿ 25 ਜਨਵਰੀ 2024 ਨੂੰ ਪਲਾਂਟ ਦੇ ਬਾਹਰ 100 ਤੋਂ ਵੱਧ ਲੋਕ ਆ ਕੇ ਹੰਗਾਮਾ ਕਰਨ ਲੱਗੇ। ਉਨ੍ਹਾਂ ਲੋਕਾਂ ਨੇ ਧੱਕੇਸ਼ਾਹੀ ਕਰਦੇ ਹੋਏ ਪਲਾਂਟ ਵਿਚ ਵੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲੋਕਾਂ ਨੇ ਮੈਨੂੰ ਤੇ ਬਾਕੀ ਮੁਲਾਜ਼ਮਾਂ ਨੂੰ ਪਲਾਂਟ ਬੰਦ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ‘ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ’ : CM ਮਾਨ
ਲੋਕਾਂ ਨੇ ਉਸ ਨੂੰ ਧਮਕਾ ਕੇ ਪਲਾਂਟ ਤੋਂ ਭਜਾ ਦਿੱਤਾ ਤੇ ਖੁਦ ਤਾਲਾ ਗੇਟ ‘ਤੇ ਲਗਾ ਦਿੱਤਾ। ਚੌਕੀਦਾਰ ਨੇ ਪੁਲਿਸ ਨੂੰ ਕਿਹਾ ਕਿ ਹੰਗਾਮਾ ਕਰਨ ਵਾਲਿਆਂ ਵਿਚ ਇਕ ਸਿਆਸੀ ਆਗੂ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸੀ। ਇਸ ਪੂਰੇ ਮਾਮਲੇ ਵਿਚ ਰਵਨੀਤ ਬਿੱਟੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: