ਅੰਮ੍ਰਿਤਸਰ ਵਿਚ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ FIR ਦਰਜ ਕੀਤੀ ਗਈ ਹੈ। ਮਹਿਰੋਂ ਨੇ ਆਪਣੀ ਵੀਡੀਓ ਵਿਚ ਇੰਫਲੁਏਂਸਰ ਦੀਪਿਕਾ ਲੂਥਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਧਾਰਾ BNS 308, 79, 351 (3), 324 (4), 67 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਇਹ ਮਹਿਰੋਂ ਖਿਲਾਫ ਦੂਜਾ ਗੰਭੀਰ ਮਾਮਲਾ ਹੈ। ਇਸ ਤੋਂ ਪਹਿਲਾਂ ਬਠਿੰਡਾ ਪੁਲਿਸ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਲੁਧਿਆਣਾ ਦੀ ਇੰਫਲੁਏਂਸਰ ਕੰਚਨ ਕੁਮਾਰੀ (ਕਮਲ ਤੇ ਭਾਬੀ) ਦੇ ਕਤਲ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਪੁਲਿਸ ਨੇ ਮਹਿਰੋਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕਰਕੇ ਰੱਖਿਆ ਹੈ।
ਦੀਪਿਕਾ ਲੂਥਰਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਇਸ ਵਾਰ ਲਾਸ਼ ਮਿਲੀ ਹੈ। ਅਗਲੀ ਵਾਰ ਲਾਸ਼ ਵੀ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਡਬਲ ਮੀਨਿੰਗ ਵਾਲੀਆਂ ਵੀਡੀਓ ਬਣਾਉਣਾ ਤੇ ਸ਼ੇਅਰ ਕਰਨਾ ਬੰਦ ਕਰਨ ਦੇ ਬਾਵਜੂਦ ਮਹਿਰੋਂ ਉਨ੍ਹਾਂ ਨੂੰ ਟਾਰਗੈੱਟ ਕਰ ਰਿਹਾ ਹੈ। ਲੂਥਰਾ ਨੇ ਕਿਹਾ ਕਿ ਮੈਂ ਡਰੀ ਹੋਈ ਹਾਂ ਤੇ ਜੇਕਰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪੁਲਿਸ ਹੋਵੇਗੀ। ਪੁਲਿਸ ਮੁਤਾਬਕ ਧਮਕੀ ਦੇ ਬਾਅਦ ਪੁਲਿਸ ਨੇ ਦੀਪਿਕਾ ਲੂਥਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਹੈ। ਹਾਲਾਂਕਿ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸ ਰਹੇ ਹਨ। ਪੁਲਿਸ ਮਹਿਰੋਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ : ਪਿੰਡ ਚੁੰਨੀ ਨੇੜੇ 3 ਕਾਰਾਂ ਵਿਚਾਲੇ ਹੋਈ ਜ਼ਬ/ਰ.ਦਸਤ ਟੱ.ਕ/ਰ, ਹਾ.ਦ/ਸੇ ‘ਚ 2 ਦੀ ਗਈ ਜਾ/ਨ
ਇਸੇ ਸਾਲ ਮਾਰਚ ਮਹੀਨੇ ਵਿਚ ਲੂਥਰਾ ਨੂੰ ਧਮਕੀ ਮਿਲੀ ਸੀ ਜਿਸ ਦੇ ਬਾਅਦ ਲੂਥਰਾ ਤੋਂ ਅੰਮ੍ਰਿਤਪਾਲ ਮਹਿਰੋਂ ਨੇ ਮਾਫੀ ਵੀ ਮੰਗਵਾਈ ਸੀ। ਇਸ ਮਾਫੀ ਦਾ ਇਕ ਵੀਡੀਓ ਦੀਪਿਕਾ ਨੇ 26 ਮਾਰਚ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਸੀ। ਦੀਪਿਕਾ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਮਾਫੀ ਵਾਲਾ ਵੀਡੀਓ ਡਿਲੀਟ ਨਹੀਂ ਕਰਨ ਨੂੰ ਕਿਹਾ ਸੀ, ਇਸ ਲਈ ਮੈਂ ਅਜੇ ਤੱਕ ਉਹ ਡਿਲੀਟ ਨਹੀਂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























