ਤਰਨਤਾਰਨ ਦੇ ਖਡੂਰ ਸਾਹਿਬ ਦੇ ਮੂਹਲਾ ਸਚਖੰਡ ਰੋਡ ‘ਤੇ ਪੁਲਿਸ ਤੇ ਬਦਮਾਸ਼ ਵਿਚਾਲੇ ਫਾਇਰਿੰਗ ਹੋਈ ਹੈ। ਮੁਲਜ਼ਮ ਕੋਲੋਂ ਇਕ ਪਿਸਤੌਲ ਤੇ ਕਾਰ ਬਰਾਮਦ ਕੀਤੀ ਗਈ ਹੈ।
ਨਸ਼ਾ ਤਸਕਰ ਦੀ ਪਛਾਣ ਲਵਦੀਪ ਸਿੰਘ ਉਰਫ ਲਵ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਲਵਦੀਪ ਸਿੰਘ ਉਰਫ ਲਵ ਇਲਾਕੇ ਵਿਚ ਘੁੰਮ ਰਿਹਾ ਹੈ। ਪਿੱਛਾ ਕਰਨ ‘ਤੇ ਮੁਲਜ਼ਮ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ। ਜਵਾਬੀ ਕਰਵਾਈ ਵਿਚ ਨਸ਼ਾ ਤਸਕਰ ਦੇ ਪੈਰ ਵਿਚ ਗੋਲੀ ਲੱਗੀ ਤੇ ਮੁਲਜ਼ਮ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬੀ ਗੀਤਕਾਰ ਹਰਮਨਜੀਤ ਸਿੰਘ ਨੂੰ ਮਿਲੀ ਜਾ/ਨੋਂ ਮਾਰਨ ਦੀ ਧਮਕੀ, 5 ਲੱਖ ਫਿ.ਰੌ/ਤੀ ਦੀ ਕੀਤੀ ਗਈ ਮੰਗ
ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੇ ਐੱਸਐੱਸਪੀ ਅਭਿਮਨਿਊ ਰਾਣਾ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਬਾਅਦ ਵਿਚ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਮੁਲਜ਼ਮ ਦੇ ਕਬਜ਼ੇ ਤੋਂ ਇਕ ਆਈ20 ਕਾਰ, ਇਕ ਪਿਸਤੌਲ ਤੇ ਚਾਰ ਕਾਰਤੂਸ ਮਿਲੇ ਹਨ। ਐੱਸਪੀ ਮੁਤਾਬਕ ਮੁਲਜ਼ਮ ਖਿਲਾਫ 6 ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: