ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਤਾਕਤ ਕਾਫੀ ਵੱਧ ਗਈ ਹੈ। ਹੁਣ ਜਲਦੀ ਹੀ ਦੇਸ਼ ਵਿੱਚ ਇੱਕ ਨਵੀਂ ਸਰਕਾਰ ਬਣਨ ਜਾ ਰਹੀ ਹੈ। ਤਾਲਿਬਾਨ ਨੇ ਇਸ ਦੇ ਸਪੱਸ਼ਟ ਸੰਕੇਤ ਦਿੱਤੇ ਹਨ। ਇਸ ਦੌਰਾਨ, ਤਾਲਿਬਾਨ ਨੇ ਦੇਸ਼ ਦੀਆਂ ਨੀਤੀਆਂ ਵਿੱਚ ਵੀ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਸੋਮਵਾਰ ਸਵੇਰੇ ਕਾਬੁਲ ਹਵਾਈ ਅੱਡੇ ‘ਤੇ ਗੋਲੀਬਾਰੀ ਹੋਣ ਦੀਆ ਖਬਰਾਂ ਸਾਹਮਣੇ ਆ ਰਹੀਆਂ ਹਨ। ਏਜੰਸੀ ਅਨੁਸਾਰ ਇਸ ਗੋਲੀਬਾਰੀ ਵਿੱਚ ਅਫਗਾਨ ਫੌਜ ਦਾ ਇੱਕ ਜਵਾਨ ਮਾਰਿਆ ਗਿਆ ਹੈ, ਜਦਕਿ ਤਿੰਨ ਹੋਰ ਜ਼ਖਮੀ ਹੋਏ ਹਨ। ਕਾਬੁਲ ਹਵਾਈ ਅੱਡੇ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਹਨ। ਜਰਮਨ ਫੌਜ ਵੱਲੋਂ ਇਸ ਗੋਲੀਬਾਰੀ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਗੰਨੇ ਲਈ 380 ਰੁਪਏ ਪ੍ਰਤੀ ਕੁਇੰਟਲ ਐਸਏਪੀ ਦੀ ਕੀਤੀ ਮੰਗ
ਇਸ ਵਿਚਕਾਰ ਅਫਗਾਨਿਸਤਾਨ ਤੋਂ ਇੱਕ ਹੋਰ ਜਹਾਜ਼ ਭਾਰਤ ਪਹੁੰਚ ਗਿਆ ਹੈ। ਅਫਗਾਨਿਸਤਾਨ ਤੋਂ ਇੰਡੀਗੋ ਦੀ ਫਲਾਈਟ ਦਿੱਲੀ ਏਅਰਪੋਰਟ ‘ਤੇ ਪਹੁੰਚ ਗਈ ਹੈ। ਇਹ ਉਡਾਣ ਕਤਰ ਦੇ ਦੋਹਾ ਤੋਂ ਆਈ ਹੈ, ਅੱਜ ਕੁੱਲ 146 ਲੋਕ ਅਫਗਾਨਿਸਤਾਨ ਤੋਂ ਦਿੱਲੀ ਪਹੁੰਚੇ ਹਨ।
ਇਹ ਵੀ ਦੇਖੋ : ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ