ਭਾਰਤ ਵਿਚ ਟੇਸਲਾ ਦੀ ਐਂਟਰੀ ਜਲਦ ਹੋ ਸਕਦੀ ਹੈ। ਰਿਪੋਰਟਸ ਦਾ ਦਾਅਵਾ ਹੈ ਕਿ ਟੇਸਲਾ ਅਗਲੇ ਸਾਲ ਜਨਵਰੀ ਵਿਚ ਹੀ ਭਾਰਤ ਵਿਚ ਆਪਣਾ ਪਹਿਲਾ ਪਲਾਂਟ ਲਗਾ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਟੇਸਲਾ ਗਾਂਧੀਨਗਰ ਵਿਚ ਹੋਣ ਵਾਲੇ ਵਾਇਬ੍ਰੇਂਟ ਗੁਜਰਾਤ ਸਮਿਟ 2024 ਦੌਰਾਨ ਇਸ ਦਾ ਐਲਾਨ ਕਰ ਸਕਦੀ ਹੈ ਇਸ ਦੌਰਾਨ ਕੰਪਨੀ ਦੇ ਮਾਲਕ ਏਲੋਨ ਮਸਕ ਵੀ ਮੌਜੂਦ ਰਹਿ ਸਕਦੇ ਹਨ।
ਈਵੀ ਨਿਮਰਾਤਾ ਆਪਣਾ ਮੈਨੂਫੈਕਚਰਿੰਗ ਪਲਾਂਟ ਲਗਾਉਣ ਲਈ ਸਰਕਾਰ ਨਾਲ ਜ਼ਮੀਨ ਲਈ ਗੱਲਬਾਤ ਕਰ ਰਹੀ ਹੈ। ਟੇਸਲਾ ਦੇ ਮੈਨੂਫੈਕਚਰਿੰਗ ਪਲਾਂਟ ਦੀ ਸਾਨੰਦ ਵਿਚ ਲੱਗਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਟੇਸਲਾ ਦਾ ਜਿਥੇ ਪਲਾਂਟ ਲੱਗ ਸਕਦਾ ਹੈ ਉਥੇ ਟਾਟਾ ਮੋਟਰਸ ਵਰਗੇ ਕਾਰ ਨਿਰਮਾਤਾ ਪਹਿਲਾਂ ਤੋਂ ਹੀ ਹਨ। ਅਜਿਹੇ ਵਿਚ ਟੇਸਲਾ ਲਈ ਭਾਰਤ ਵਿਚ ਕਾਰੋਬਾਰ ਚੁਣੌਤੀਪੂਰਨ ਹੋ ਸਕਦਾ ਹੈ। ਗੁਜਰਾਤ ਵਿਚ ਹੋਰ ਭਾਰਤੀ ਕਾਰ ਨਿਰਮਾਤਾਵਾਂ ਜਿਵੇਂ ਮਾਰੂਤੀ ਸੂਜ਼ੁਕੀ ਤੇ ਐੱਮਜੀ ਮੋਟਰ ਦੇ ਵੀ ਪਲਾਂਟ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਮੋਦੀ ਸਰਕਾਰ ਦਾ ਤੋਹਫਾ, ਸੁਕੰਨਿਆ ਸਮ੍ਰਿਧੀ ਸਣੇ ਬਚਤ ਯੋਜਨਾਵਾਂ ‘ਤੇ ਵਧਾਈਆਂ ਵਿਆਜ ਦਰਾਂ
ਗੁਜਰਾਤ ਸਰਕਾਰ ਦੇ ਬੁਲਾਰੇ ਰਿਸ਼ੀਕੇਸ਼ ਪਟੇਲ ਦਾ ਕਹਿਣਾ ਹੈ ਕਿ ਏਲੋਨ ਮਸਕ ਗੁਜਰਾਤ ਆਉਣਗੇ ਤਾਂ ਉਨ੍ਹਾਂ ਨੂੰ ਵੀ ਪੂਰਾ ਸਹਿਯੋਗ ਸਰਕਾਰ ਵੱਲੋਂ ਮਿਲੇਗਾ। ਹਾਲਾਂਕਿ ਅਜੇ ਇਸ ‘ਤੇ ਗੱਲਬਾਤ ਜਾਰੀ ਹੈ ਤੇ ਕੁਝ ਹੀ ਦਿਨਾਂ ਵਿਚ ਇਸ ‘ਤੇ ਐਲਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਫੋਰਟ ਤੇ ਟਾਟਾ ਦੇ ਵੀ ਪਲਾਂਟ ਹਨ, ਜਿਨ੍ਹਾਂ ਨੂੰ ਸੂਬੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”