ਮਾਨਸਾ ਦੇ ਜਵਾਕਾਂ ਨੇ ਤਾਂ ਕਮਾਲ ਹੀ ਕਰ ਦਿੱਤੀ। ਉਨ੍ਹਾਂ ਵੱਲੋਂ ਨਵੀਂ ਕਾਢ ਕੱਢੀ ਗਈ ਹੈ। 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵੱਲੋਂ ਸਿੱਖ ਰੋਬੋਟ ਤਿਆਰ ਕੀਤਾ ਗਿਆ ਹੈ ਤੇ ਇਹ ਬੰਬ ਡਿਫਿਊਜ਼ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਕੰਮ ਕਰ ਸਕਦਾ ਹੈ। ਹਾਲਾਂਕਿ ਇਸਦਾ ਟ੍ਰਾਇਲ ਹੋਣਾ ਬਾਕੀ ਹੈ। ਜਵਾਕਾਂ ਵੱਲੋਂ ਵੱਲੋਂ ਰੋਬੋਟ ਦਾ ਸੜਕ ‘ਤੇ ਟ੍ਰਾਇਲ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਰੋਡ ਸੇਫਟੀ ਵਿਚ ਰੋਬੋਟ ਕਿੰਨਾ ਕੁ ਮਦਦਗਾਰ ਹੈ। ਨਾਲ ਹੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਹਰ ਕਿਸੇ ਨੂੰ ਪ੍ਰੈਕਟੀਕਲ ਸਿੱਖਿਆ ਲਈ ਮਿਆਰ ਉੱਚਾ ਚੁੱਕਣ ਲਈ ਅਜਿਹੀਆਂ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਹਨ।
ਜਵਾਕਾਂ ਵੱਲੋਂ ਤਿਆਰ ਇਸ ਸਿੱਖ ਰੋਬੋਟ ਦੀ ਹਰ ਪਾਸੇ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਤੇ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਰੋਬੋਟ ਨੂੰ ਤਿਆਰ ਕੀਤਾ ਗਿਆ ਹੈ।ਰੋਬੋਟ ਦਾ ਨਾਂ ਜਾਨੀਜ ਰੱਖਿਆ ਗਿਆ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਰੋਬੋਟ ਹਰ ਵਿਅਕਤੀ ਦੀ ਗੱਲ ਸਮਝ ਕੇ ਉਸ ਦਾ ਜਵਾਬ ਵੀ ਦੇ ਸਕਦਾ ਹੈ। ਉਨ੍ਹਾਂ ਦਾ ਰੋਬੋਟ ਆਸਾਨੀ ਨਾਲ ਉੱਚੀਆਂ ਥਾਵਾਂ ‘ਤੇ ਚੜ੍ਹ ਸਕਦਾ ਹੈ,ਅਤੇ ਅੱਗ ਵੀ ਬੁਝਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























