Five and half lakh liters of liquor : ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਵੱਲ ਵਗਣ ਵਾਲੇ ਸਤਲੁਜ ਅਤੇ ਬਿਆਸ ਦਰਿਆ ਕੱਚੀ ਸ਼ਰਾਬ ਉਗਲ ਰਹੇ ਹਨ। ਜੁਲਾਈ-ਅਗਸਤ ਵਿਚ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਆਬਕਾਰੀ ਅਤੇ ਪੁਲਿਸ ਵਿਭਾਗ ਨੇ ਪੂਰੇ ਰਾਜ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਸਤਲੁਜ ਅਤੇ ਬਿਆਸ ਦਰਿਆ ਤੋਂ ਲਗਭਗ ਸਾਢੇ ਪੰਜ ਲੱਖ ਲੀਟਰ ਤੋਂ ਵੱਧ ਕੱਚੀ ਸ਼ਰਾਬ ਫੜੀ ਗਈ ਹੈ।
ਆਬਕਾਰੀ ਅਤੇ ਪੁਲਿਸ ਵਿਭਾਗ ਨੇ ਸਤਲੁਜ-ਬਿਆਸ ਦੇ ਸੰਗਮ ਤੋਂ ਬਣੀ ਹਰੀਕੇ ਪੱਤਣ ਝੀਲ ਤੋਂ ਵੱਡੀ ਮਾਤਰਾ ਵਿਚ ਕੱਚੀ ਸ਼ਰਾਬ ਫੜੀ ਹੈ। ਸ਼ਰਾਬ ਤਸਕਰਾਂ ਨੇ ਇਥੇ ਆਪਣੀਆਂ ਕਿਸ਼ਤੀਆਂ ਰਖੀਆਂ ਹੋਈਆਂ ਹਨ। ਜਦੋਂ ਪੁਲਿਸ ਟਾਪੂ ’ਤੇ ਛਾਪਾ ਮਾਰਨ ਆਉਂਦੀ ਹੈ, ਤਾਂ ਉਹ ਆਪਣਾ ਮਾਲ ਕਿਸ਼ਤੀਆਂ ਰਾਹੀਂ ਲੋਡ ਕਰਕੇ ਦੂਜੇ ਰਸਤੇ ਤੋਂ ਨਿਕਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਪੁਲਿਸ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ।
ਸ਼ਰਾਬ ਤਸਕਰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਕੱਚੀ ਸ਼ਰਾਬ ਭਰ ਕੇ ਪੈਕੇਟ ਬਣਾ ਕੇ ਵੀਹ ਰੁਪਏ ਵਿਚ ਵੇਚਦੇ ਹਨ। ਜੁਲਾਈ, ਅਗਸਤ ਵਿੱਚ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੌ ਲੋਕਾਂ ਦੀ ਮੌਤ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਤੋਂ ਸਾਢੇ ਪੰਜ ਲੱਖ ਲੀਟਰ ਕੱਚੀ ਸ਼ਰਾਬ ਫੜੀ ਗਈ ਹੈ, ਜਦੋਂ ਕਿ ਪੁਲਿਸ ਨੇ ਪਹਿਲਾਂ ਪੁਲਿਸ ਨੇ ਕਦੇ ਵੀ ਕੱਚੀ ਸ਼ਰਾਬ ਨਹੀਂ ਫੜੀ ਸੀ।
ਆਬਕਾਰੀ ਅਤੇ ਪੁਲਿਸ ਵਿਭਾਗ ਹਰ ਰੋਜ਼ ਛਾਪਾ ਮਾਰ ਕੇ ਦਰਿਆ ਤੋਂ ਕੱਚੀ ਸ਼ਰਾਬ ਫੜ ਰਿਹਾ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬਕੇ, ਅਲੀਕੇ ਅਤੇ ਝੁੱਗੇ ਨਿਹੰਗਾਂ ਨੇੜੇ ਵਗਦੇ ਦਰਿਆ ਵਿੱਚ ਬਣੇ ਕੱਚੇ ਟਾਪੂਆਂ ਤੋਂ ਕੱਚੀ ਸ਼ਰਾਬ ਫੜੀ ਜਾ ਰਹੀ ਹੈ। ਫਿਰੋਜ਼ਪੁਰ ਵਿੱਚ, ਸਰਹੱਦੀ ਪਿੰਡ ਅਲੀਕੇ ਅਤੇ ਹਬੀਬਕੇ ਕੱਚੀ ਸ਼ਰਾਬ ਬਣਾਉਣ ਲਈ ਸਭ ਤੋਂ ਬਦਨਾਮ ਹਨ। ਆਬਕਾਰੀ ਅਤੇ ਪੁਲਿਸ ਵਿਭਾਗ ਨੇ ਇੱਕ ਸੰਯੁਕਤ ਅਭਿਆਨ ਚਲਾਇਆ, ਜੁਲਾਈ ਵਿੱਚ 58 ਹਜ਼ਾਰ ਲੀਟਰ ਕੱਚੀ ਸ਼ਰਾਬ, ਅਗਸਤ ਵਿੱਚ ਲਗਭਗ 29 ਹਜ਼ਾਰ ਲੀਟਰ, ਸਤੰਬਰ ਵਿੱਚ 35 ਹਜ਼ਾਰ ਲੀਟਰ, ਅਕਤੂਬਰ ਵਿੱਚ ਦੋ ਲੱਖ 50 ਹਜ਼ਾਰ ਲੀਟਰ, ਨਵੰਬਰ ਵਿੱਚ 81 ਹਜ਼ਾਰ ਲੀਟਰ ਅਤੇ ਦਸੰਬਰ ਵਿੱਚ ਹੁਣ ਤੱਕ 23 ਹਜ਼ਾਰ ਲਿਟਰ ਕੱਚੀ ਸ਼ਰਾਬ ਫੜੀ ਗਈ ਹੈ।